ਹੰਦਵਾੜਾ ''ਚ ਜੇ.ਕੇ.ਪੀ. ਨੇ ਆਯੋਜਿਤ ਕੀਤੀ ਰਨ ਫਾਰ ਯੂਨਿਟੀ ਦੌੜ, ਇਕੱਠੇ ਦੌੜੇ ਨੌਜਵਾਨ

Saturday, Oct 31, 2020 - 01:33 PM (IST)

ਹੰਦਵਾੜਾ ''ਚ ਜੇ.ਕੇ.ਪੀ. ਨੇ ਆਯੋਜਿਤ ਕੀਤੀ ਰਨ ਫਾਰ ਯੂਨਿਟੀ ਦੌੜ, ਇਕੱਠੇ ਦੌੜੇ ਨੌਜਵਾਨ

ਸ਼੍ਰੀਨਗਰ: ਪੁਲਸ ਸ਼ਹੀਦਾਂ ਦੀ ਯਾਦ 'ਚ ਜੰਮੂ-ਕਸ਼ਮੀਰ ਪੁਲਸ ਕਈ ਸਾਰੇ ਪ੍ਰੋਗਰਾਮ ਆਯੋਜਤ ਕਰਵਾ ਰਹੀ ਹੈ। ਅਜਿਹੇ 'ਚ ਇਕ ਪ੍ਰੋਗਰਾਮ ਦੇ ਤਹਿਤ ਜੇ.ਕੇ.ਪੀ. ਨੇ ਹੰਦਵਾੜਾ 'ਚ ਰਨ ਫਾਰ ਯੂਨਿਟੀ ਦੌੜ ਦਾ ਆਯੋਜਨ ਕੀਤਾ। ਏ.ਐੱਸ.ਪੀ. ਸ੍ਰੀ ਮਸ਼ਕੂਰ ਅਹਿਮਦ ਨੇ ਦੌੜ ਨੂੰ ਹਰੀ ਝੰਡੀ ਦਿਖਾਈ। ਇਹ ਦੌੜ ਛੋਟੀਪੋਰਾ ਕ੍ਰਾਸਿੰਗ ਤੋਂ ਸ਼ੁਰੂ ਹੋਈ ਅਤੇ ਪੀਕਸ ਐਨਵਾਇਰਮੈਂਟ ਹਾਲ 'ਚ ਜਾ ਕੇ ਖਤਮ ਹੋਈ। ਇਸ ਮੌਕੇ 'ਤੇ ਪੁਲਸ ਦੇ ਕਈ ਅਧਿਕਾਰੀ ਮੌਜੂਦ ਸਨ। 
ਰਨ ਫਾਰ ਯੂਨਿਟੀ 'ਚ 18 ਸਾਲ ਤੋਂ ਹੇਠਾਂ ਅਤੇ 18 ਸਾਲਾਂ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੇ ਹਿੱਸਾ ਲਿਆ। ਅੰਤ 'ਚ ਪ੍ਰਤੀਭਾਗੀਆਂ ਨੂੰ ਪੁਰਸਕਾਰ ਵੀ ਦਿੱਤੇ ਗਏ। ਇਹ ਦੌੜ ਨੌਜਵਾਨਾਂ 'ਚ ਸਰੀਰਿਕ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਰੱਖੀ ਸੀ। ਹੰਦਵਾੜਾ ਪੁਲਸ ਨੇ ਇਸ ਮੌਕੇ 'ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਦੇਸ਼ ਲਈ ਦਿੱਤੇ ਗਏ ਉਨ੍ਹਾਂ ਦੇ ਬਲਿਦਾਨ ਬੇਕਾਰ ਨਹੀਂ ਜਾਣਗੇ।


author

Aarti dhillon

Content Editor

Related News