ਜੰਮੂ-ਕਸ਼ਮੀਰ ਚੋਣਾਂ: ਪਹਿਲੇ ਦੋ ਘੰਟਿਆਂ ''ਚ ਹੋਈ 10 ਫ਼ੀਸਦੀ ਤੋਂ ਜ਼ਿਆਦਾ ਵੋਟਿੰਗ

Wednesday, Sep 25, 2024 - 10:32 AM (IST)

ਸ੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਬੁੱਧਵਾਰ ਨੂੰ 26 ਸੀਟਾਂ 'ਤੇ ਪਹਿਲੇ ਦੋ ਘੰਟਿਆਂ 'ਚ 10.22 ਫ਼ੀਸਦੀ ਲੋਕਾਂ ਨੇ ਵੋਟਿੰਗ ਕੀਤੀ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਵਿਚਕਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। 

ਇਹ ਵੀ ਪੜ੍ਹੋ ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਹੈਵਾਨ ਬਣੇ ਦੋਸਤ, ਬੇਰਹਿਮੀ ਨਾਲ ਕਰ 'ਤਾ ਕਤਲ

9 ਵਜੇ ਤੱਕ ਦੀ ਵੋਟਿੰਗ
ਇਸ ਦੇ ਨਾਲ ਹੀ ਜੰਮੂ ਦੀ ਸੁਰਨਕੋਟ (ਅਨੁਸੂਚਿਤ ਜਨਜਾਤੀ ਰਾਖਵੀਂ) ਸੀਟ 'ਤੇ ਸਭ ਤੋਂ ਵੱਧ 14.57 ਫ਼ੀਸਦੀ ਵੋਟਿੰਗ ਹੋਈ, ਜਦਕਿ ਪੁਣਛ ਹਵੇਲੀ 'ਚ 14.56 ਫ਼ੀਸਦੀ ਵੋਟਾਂ ਪਈਆਂ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ 15 ਵਿਧਾਨ ਸਭਾ ਹਲਕਿਆਂ ਵਿੱਚੋਂ ਕੰਗਨ (ਅਨੁਸੂਚਿਤ ਜਨਜਾਤੀ ਰਾਖਵੀਂ) ਸੀਟ 'ਤੇ ਸਭ ਤੋਂ ਵੱਧ 13.52 ਫ਼ੀਸਦੀ ਮਤਦਾਨ ਹੋਇਆ। ਇਸ ਤੋਂ ਬਾਅਦ ਚਰਾਰ-ਏ-ਸ਼ਰੀਫ 'ਚ 13 ਫ਼ੀਸਦੀ ਅਤੇ ਗੰਦਰਬਲ 'ਚ 12.06 ਫ਼ੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਹੈਬਕਦਲ ਹਲਕੇ ਵਿੱਚ ਸਭ ਤੋਂ ਘੱਟ 2.63 ਫ਼ੀਸਦੀ ਮਤਦਾਨ ਹੋਇਆ।

ਇਹ ਵੀ ਪੜ੍ਹੋ ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News