J&K ਲਈ 13 ਕੇਂਦਰੀ ਸਕੂਲਾਂ ਨੂੰ ਮਨਜ਼ੂਰੀ, ਮੰਤਰੀ ਜਤਿੰਦਰ ਨੇ PM ਮੋਦੀ ਦਾ ਕੀਤਾ ਧੰਨਵਾਦ
Saturday, Dec 07, 2024 - 10:39 AM (IST)
ਸ਼੍ਰੀਨਗਰ- ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਜੰਮੂ-ਕਸ਼ਮੀਰ 'ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਦਿੱਤਾ, ਕਿਉਂਕਿ ਕੇਂਦਰੀ ਕੈਬਨਿਟ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 13 ਕੇਂਦਰੀ ਸਕੂਲਾਂ ਨੂੰ ਮਨਜ਼ੂਰੀ ਦਿੱਤੀ ਹੈ। ਡਾਕਟਰ ਸਿੰਘ ਨੇ ਸ਼ੁੱਕਰਵਾਰ ਨੂੰ 'ਐਕਸ' 'ਤੇ ਲਿਖਿਆ, 'ਜੰਮੂ-ਕਸ਼ਮੀਰ 'ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ!' ਜਤਿੰਦਰ ਨੇ ਕਿਹਾ ਕਿ ਕੇਂਦਰੀ ਕੈਬਨਿਟ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੱਖ-ਵੱਖ ਸਥਾਨਾਂ ਲਈ 13 ਨਵੇਂ ਕੇਂਦਰੀ ਸਕੂਲ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ 'ਚੋਂ 50 ਫੀਸਦੀ ਤੋਂ ਵੱਧ ਊਧਮਪੁਰ ਲੋਕ ਸਭਾ ਖੇਤਰ ਤੋਂ ਆਉਂਦੇ ਹਨ।
ਪ੍ਰਦੇਸ਼ ਵਿਚ ਕੇਂਦਰੀ ਸਕੂਲਾਂ ਨੂੰ ਗੂਲ ਅਤੇ ਰਾਮਬਨ (ਜ਼ਿਲ੍ਹਾ ਰਾਮਬਨ), ਬਾਨੀ, ਰਾਮਕੋਟ (ਜ਼ਿਲ੍ਹਾ ਕਠੂਆ), ਰਿਆਸੀ, ਕਕੜਿਆਲ-ਕਟੜਾ (ਜ਼ਿਲ੍ਹਾ ਰਿਆਸੀ), ਰਤਨੀਪੋਰਾ, ਗਲਾਂਦਰ-ਚੰਦਰਹਾਰਾ (ਜ਼ਿਲ੍ਹਾ ਪੁਲਵਾਮਾ), ਮੁਗਲ ਮੈਦਾਨ (ਜ਼ਿਲ੍ਹਾ ਕਿਸ਼ਤਵਾੜ) ਵਿਖੇ ਸਥਿਤ ਹਨ। ਗੁਲਪੁਰ (ਜ਼ਿਲ੍ਹਾ ਪੁੰਛ ), ਡਰੱਗਮੁੱਲਾ (ਜ਼ਿਲ੍ਹਾ ਕੁਪਵਾੜਾ), ਵਿਜੇਪੁਰ (ਜ਼ਿਲ੍ਹਾ ਸਾਂਬਾ) ਅਤੇ ਪੰਚੇਰੀ (ਜ਼ਿਲ੍ਹਾ ਊਧਮਪੁਰ) ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।