ਦਿੱਲੀ ਵਾਸੀਆਂ ਨੂੰ ਕੇਜਰੀਵਾਲ ''ਤੇ ਭਰੋਸਾ ਹੈ, ਉਨ੍ਹਾਂ ਨੂੰ ਕਿਸੇ ਹੋਰ ਦੀ ਲੋੜ ਨਹੀਂ : ਸਿਸੋਦੀਆ
Saturday, Dec 14, 2024 - 05:58 PM (IST)
ਕਟੜਾ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਭਰੋਸਾ ਜਤਾਇਆ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੇ ਸਾਲ ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਵਿਚ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਕੇਜਰੀਵਾਲ 'ਤੇ ਭਰੋਸਾ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤੇ ਸਿਸੋਦੀਆ ਨੇ ਦਿੱਲੀ ਦੀ 'ਵਿਗੜਦੀ ਕਾਨੂੰਨ ਵਿਵਸਥਾ' ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਲੋਚਨਾ ਕੀਤੀ। ਸ਼ੁੱਕਰਵਾਰ ਸ਼ਾਮ ਨੂੰ ਵੈਸ਼ਨੋ ਦੇਵੀ ਮੰਦਰ ਪਹੁੰਚੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ,''ਅਸੀਂ ਕਾਂਗਰਸ ਨਾਲ ਬਿਨਾਂ ਕਿਸੇ ਗਠਜੋੜ ਦੇ ਸਾਰੀਆਂ ਚੋਣਾਂ ਲੜੀਆਂ ਹਨ, ਭਾਵੇਂ ਉਹ 2013, 2015 ਜਾਂ 2019 ਦੀਆਂ ਚੋਣਾਂ ਹੋਣ ਅਤੇ ਅਸੀਂ ਆਉਣ ਵਾਲੀ (ਵਿਧਾਨ ਸਭਾ) ਚੋਣਾਂ ਵੀ ਇਕੱਲੇ ਹੀ ਲੜਾਂਗੇ।'' ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਹੀ 'ਆਪ' ਨੇਤਾਵਾਂ ਨੂੰ ਚੋਣ ਲੜਨ ਲਈ ਪ੍ਰੇਰਿਤ ਕਰਦੀ ਹੈ।
ਇਹ ਵੀ ਪੜ੍ਹੋ : 'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ
ਸਿਸੋਦੀਆ ਨੇ ਕਿਹਾ,''ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਦੇ ਮੋਰਚੇ 'ਤੇ ਕੇਜਰੀਵਾਲ ਦਾ ਕੰਮ ਜਗਜ਼ਾਹਰ ਹੈ ਅਤੇ ਮਹਿਲਾ ਸਸ਼ਕਤੀਕਰਣ ਦੀਆਂ ਯੋਜਨਾਵਾਂ ਵੀ ਜਗਜ਼ਾਹਰ ਹਨ। ਉਨ੍ਹਾਂ ਨੇ ਔਰਤਾਂ ਨੂੰ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਡੀ ਸਰਕਾਰ ਉਨ੍ਹਾਂ ਨੇ 2,100 ਰੁਪੇ ਦੇ ਰਹੀ ਹੈ। ਦਿੱਲੀ ਦੇ ਲੋਕਾਂ ਨੂੰ ਕੇਜਰੀਵਾਲ 'ਤੇ ਭਰੋਸਾ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ।'' 'ਆਪ' ਨੇਤਾ ਨੇ ਕਿਹਾ ਕਿ ਹਰ ਵਿਅਕਤੀ ਅਜਿਹੀ ਸਰਕਾਰ ਚਾਹੁੰਦਾ ਹੈ ਜੋ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਦਾ ਧਿਆਨ ਰੱਖੇ, ਚੰਗੇ ਹਸਪਤਾਲ, ਨੌਕਰੀਆਂ ਅਤੇ ਸੁਰੱਖਿਆ ਯਕੀਨੀ ਕਰੇ। ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਨੂੰ ਸਿੱਖਿਆ ਅਤੇ ਸਿਹਤ ਖੇਤਰਾਂ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਉਨ੍ਹਾਂ ਨੇ ਇਕ ਕੰਮ ਪੂਰਾ ਕੀਤਾ। ਉਨ੍ਹਾਂ ਕਿਹਾ,''ਪਰ ਭਾਜਪਾ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਅਸਫ਼ਲ ਰਹੀ ਹੈ, ਕਿਉਂਕਿ ਕਾਨੂੰਨ ਵਿਵਸਥਾ ਦੀ ਸਥਿਤੀ ਅਜਿਹੀ ਹੈ ਜੋ ਮੈਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖੀ।'' ਸਿਸੋਦੀਆ ਨੇ ਕਿਹਾ ਕਿ ਲੋਕਾਂ ਨੇ ਮੁੰਬਈ 'ਚ 'ਗੈਂਗਵਾਰ' ਬਾਰੇ ਸੁਣਿਆ ਸੀ ਪਰ ਹੁਣ 'ਦਿੱਲੀ 'ਚ ਵੀ ਉਹੀ ਸਥਿਤੀ ਹੈ'। ਉਨ੍ਹਾਂ ਨੇ ਕੇਂਦਰੀ ਕੈਬਨਿਟ ਵਲੋਂ ਵੀਰਵਾਰ ਨੂੰ 'ਇਕ ਦੇਸ਼, ਇਕ ਚੋਣ' ਬਿੱਲ ਨੂੰ ਮਨਜ਼ੂਰੀ ਦਿੱਤੇ ਜਾਣ ਨੂੰ ਭਾਜਪਾ ਦਾ 'ਚੋਣ ਹੱਥਕੰਡਾ' ਕਰਾਰ ਦਿੱਤਾ। 'ਆਪ' ਨੇਤਾ ਨੇ ਕਿਹਾ,''ਬਿਹਤਰ ਹੋਵੇਗਾ ਕਿ ਪਹਿਲੇ ਦੇਸ਼ 'ਚ 'ਇਕ ਚੋਣ, ਇਕ ਸਿੱਖਿਆ' ਦਾ ਫਾਰਮੂਲਾ ਲਾਗੂ ਕੀਤਾ ਜਾਵੇ, ਤਾਂ ਕਿ ਹਰ ਬੱਚੇ ਨੂੰ ਗੁਣਵੱਤਾ ਯੁਕਤ ਸਿੱਖਿਆ ਦੀ ਗਾਰੰਟੀ ਮਿਲੇ ਅਤੇ ਸਾਰੇ ਦਲ ਇਸ ਦੀ ਸਫ਼ਲਤਾ ਲਈ ਕੰਮ ਕਰਨ। ਉਦੋਂ ਭਾਰਤ ਅੱਗੇ ਵਧੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8