ਰਾਜੌਰੀ ''ਚ ਰਹੱਸਮਈ ਬੀਮਾਰੀ ਨਾਲ ਹੁਣ ਤੱਕ 8 ਮੌਤਾਂ, ਮੋਬਾਈਲ ਲੈਬ ਬਣਾ ਕੇ ਸ਼ੁਰੂ ਕੀਤਾ ਇਲਾਜ
Thursday, Dec 19, 2024 - 10:19 AM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਅਣਪਛਾਤੀ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਬੁੱਧਵਾਰ ਨੂੰ ਇਕ ਹਸਪਤਾਲ ਵਿਚ ਇਕ ਹੋਰ ਬੱਚੇ ਦੀ ਰਹੱਸਮਈ ਬੀਮਾਰੀ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪ੍ਰਭਾਵਿਤ ਪਿੰਡ ਵਿਚ ਮਾਮਲਿਆਂ ਅਤੇ ਮੌਤਾਂ ਦੀ ਜਾਂਚ ਵਿਚ ਮਦਦ ਲਈ ਮਾਹਿਰਾਂ ਦੀ ਇਕ ਕੇਂਦਰੀ ਟੀਮ ਬਣਾਈ ਹੈ। ਅਧਿਕਾਰੀਆਂ ਦੇ ਅਨੁਸਾਰ, ਇਕ ਬਾਇਓਸੇਫਟੀ ਲੈਵਲ 3 (ਬੀਐੱਸਐੱਲ-3) ਮੋਬਾਈਲ ਲੈਬਾਰਟਰੀ ਰਾਜੌਰੀ ਵਿਚ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਬੀਮਾਰੀ ਦੀ ਪਛਾਣ ਕਰਨ ਲਈ ਭੇਜੀ ਗਈ ਹੈ।
ਸਰਕਾਰੀ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਮੁਹੰਮਦ ਰਫੀਕ ਦੇ 12 ਸਾਲਾ ਪੁੱਤਰ ਅਸ਼ਫਾਕ ਅਹਿਮਦ ਦੀ ਛੇ ਦਿਨਾਂ ਤੱਕ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) 'ਚ ਦਾਖਲ ਰਹਿਣ ਤੋਂ ਬਾਅਦ ਮੌਤ ਹੋ ਗਈ। ਉਸ ਨੂੰ ਇਲਾਜ ਲਈ ਪਹਿਲਾਂ ਚੰਡੀਗੜ੍ਹ ਰੈਫਰ ਕੀਤਾ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਅਸ਼ਫਾਕ ਦੇ ਛੋਟੇ ਭੈਣ-ਭਰਾ ਸੱਤ ਸਾਲਾ ਇਸ਼ਤਿਆਕ ਅਤੇ ਪੰਜ ਸਾਲਾ ਨਾਜ਼ੀਆ ਦੀ ਬੀਤੇ ਵੀਰਵਾਰ ਮੌਤ ਹੋ ਗਈ ਸੀ। ਅਸ਼ਫਾਕ ਦੀ ਮੌਤ ਨਾਲ ਕੋਟਰਾਂਕਾ ਤਹਿਸੀਲ ਦੇ ਪਿੰਡ ਬਢਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਸਾਰੇ ਮ੍ਰਿਤਕ ਇੱਕੋ ਪਿੰਡ ਦੇ ਦੋ ਪਰਿਵਾਰਾਂ ਨਾਲ ਸਬੰਧਤ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8