ਰਾਜੌਰੀ ਜ਼ਿਲ੍ਹੇ ''ਚ ਦਹਿਸ਼ਤ ਦਾ ਮਾਹੌਲ, 5 ਦਿਨਾਂ ਅੰਦਰ 2 ਪਰਿਵਾਰਾਂ ''ਚ ਹੋਈਆਂ 7 ਸ਼ੱਕੀ ਮੌਤਾਂ

Friday, Dec 13, 2024 - 05:30 PM (IST)

ਰਾਜੌਰੀ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਭੈਣ-ਭਰਾ ਸਮੇਤ 7 ਲੋਕਾਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਮਰਨ ਵਾਲਿਆਂ 'ਚ ਨਾਬਾਲਗ ਬੱਚੇ ਵੀ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਸਰਕਾਰ ਨੇ ਇਨ੍ਹਾਂ 'ਅਸਾਧਾਰਨ ਮੌਤਾਂ' ਦੀ ਜਾਂਚ ਲਈ ਡਾਕਟਰਾਂ ਦੀ ਚਾਰ ਮੈਂਬਰੀ ਟੀਮ ਬਣਾਈ ਸੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਨਾਲ ਸਰਹੱਦੀ ਜ਼ਿਲ੍ਹੇ 'ਚ ਪਿਛਲੇ 5 ਦਿਨਾਂ 'ਚ 2 ਪਰਿਵਾਰਾਂ ਦੇ ਕੁੱਲ 7 ਜੀਆਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਵੀ ਇਸੇ ਤਰ੍ਹਾਂ ਦੀ ਸਥਿਤੀ 'ਚ ਇਕ ਵਿਅਕਤੀ ਅਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ। ਰਾਜੌਰੀ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਸ਼ਰਮਾ ਨੇ ਇਨ੍ਹਾਂ ਮੌਤਾਂ ਦੇ ਮਾਮਲਿਆਂ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਖਵਾਸ ਦੇ ਬਦਹਾਲ ਪਿੰਡ ਤੋਂ ਤਿੰਨ ਭੈਣ-ਭਰਾਵਾਂ ਨੂੰ ਕੋਟਰੰਕਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ 7 ਸਾਲਾ ਨਾਜ਼ੀਆ ਕੌਸਰ ਦਮ ਤੋੜ ਦਿੱਤਾ, ਜਦੋਂ ਕਿ ਉਸ ਦੇ ਵੱਡੇ ਭਰਾਵਾਂ ਇਸ਼ਤਿਆਕ (9) ਅਤੇ ਅਸ਼ਫਾਕ (11) ਨੂੰ ਵਿਸ਼ੇਸ਼ ਇਲਾਜ ਲਈ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਹਸਪਤਾਲ ਭੇਜਿਆ ਗਿਆ ਹੈ। ਹਾਲਾਂਕਿ, ਇਸ਼ਤਿਆਕ ਦੀ ਵੀ ਜੀਐੱਮਸੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰੁਕਸਾਰ (12) ਅਤੇ ਉਸ ਦੀ ਮਾਂ ਸ਼ਮੀਮ ਅਖਤਰ ਦਾ ਜੰਮੂ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਰੁਕਸਾਰ ਦੀ ਅੱਜ ਦੁਪਹਿਰ ਮੌਤ ਹੋ ਗਈ। ਰੁਕਸਾਰ ਦੇ ਪਿਤਾ ਫਜ਼ਲ ਹੁਸੈਨ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ- ਰਾਬੀਆ ਕੌਸਰ (15), ਫਰਮਾਨਾ ਕੌਸਰ (12) ਅਤੇ ਰਫ਼ਤਾਰ ਅਹਿਮਦ (4) ਦੀ ਐਤਵਾਰ ਨੂੰ ਮੌਤ ਹੋ ਗਈ ਸੀ। 'ਅਸਾਧਾਰਨ ਮੌਤਾਂ' ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸਿਹਤ ਸੇਵਾਵਾਂ ਦੇ ਡਾਇਰੈਕਟਰ (ਜੰਮੂ) ਰਾਕੇਸ਼ ਮਗੋਤਰਾ ਨੇ ਇਨ੍ਹਾਂ ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਡਾਕਟਰਾਂ ਦੀ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News