ਪੁਲਸ ਨੇ ਇਕ ਮਹਿਲਾ ਸਣੇ ਨਸ਼ੀਲੇ ਪਦਾਰਥ ਦੇ ਚਾਰ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

Wednesday, Dec 11, 2024 - 04:20 PM (IST)

ਸ਼੍ਰੀਨਗਰ- ਪੁਲਸ ਨੇ ਕਸ਼ਮੀਰ ਘਾਟੀ 'ਚ ਵੱਖ-ਵੱਖ ਥਾਵਾਂ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਮੇਤ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਅਵੰਤੀਪੋਰਾ ਦੇ ਤਹਿਸੀਲਦਾਰ ਦੇ ਨਾਲ ਪੁਲਸ ਟੀਮ ਨੇ ਲਕਰੀਪੋਰਾ ਦੀ ਰਹਿਣ ਵਾਲੀ ਫਰੀਦਾ ਅਖਤਰ ਦੇ ਘਰ ਛਾਪਾ ਮਾਰਿਆ ਅਤੇ ਉਥੋਂ 2.50 ਕਿਲੋਗ੍ਰਾਮ ਚਰਸ ਵਰਗਾ ਪਦਾਰਥ ਬਰਾਮਦ ਕੀਤਾ। ਇਸ ਵਾਰਦਾਤ 'ਚ ਸ਼ਾਮਲ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਅਵੰਤੀਪੋਰਾ ਪੁਲਸ ਸਟੇਸ਼ਨ 'ਚ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਹੋਰ ਘਟਨਾ 'ਚ ਥਾਣਾ ਪੱਟਣ ਦੀ ਟੀਮ ਨੇ ਰੇਲਵੇ ਕ੍ਰਾਸਿੰਗ ਪੱਟਣ ਨੇੜੇ ਇਕ ਵਾਹਨ ਨੂੰ ਰੋਕਿਆ, ਜਿਸ 'ਚ ਤਿੰਨ ਵਿਅਕਤੀ ਸਵਾਰ ਸਨ। 

ਪੁਲਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 78 ਗ੍ਰਾਮ ਚਰਸ (ਪਾਊਡਰ ਦੇ ਰੂਪ 'ਚ) ਬਰਾਮਦ ਕੀਤੀ ਗਈ। ਦੋਸ਼ੀਆਂ ਦੀ ਪਛਾਣ ਝੋਨ ਮੁਹੰਮਦ ਮੀਰ, ਮੁਹੰਮਦ ਯਾਕੂਬ ਮੀਰ ਦੋਵੇਂ ਵਾਸੀ ਨਿੱਲਾਹ ਪਾਲਪੋਰਾ ਅਤੇ ਪੁਸ਼ਵਾਰੀ ਅਨੰਤਨਾਗ ਵਾਸੀ ਫੈਜ਼ਲ ਅਹਿਮਦ ਹਜ਼ਾਮ ਵਜੋਂ ਹੋਈ ਹੈ। ਦੋਸ਼ੀਆਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਪੱਟਣ ਥਾਣਾ ਭੇਜ ਦਿੱਤਾ ਗਿਆ ਹੈ। ਅਪਰਾਧ ਨੂੰ ਅੰਜਾਮ ਦੇਣ 'ਚ ਇਸਤੇਮਾਲ ਕੀਤੀ ਗਈ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੱਟਣ ਥਾਣੇ 'ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਨੇ ਕਿਹਾ,''ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਹੋਰ ਅਪਰਾਧਕ ਗਤੀਵਿਧੀਆਂ ਦੀ ਕਿਸੇ ਵੀ ਘਟਨਾ ਦੀ ਸੂਚੀ ਨਜ਼ਦੀਕੀ ਪੁਲਸ ਥਾਣੇ ਜਾਂ 112 ਨੰਬਰ 'ਤੇ ਫੋਨ ਕਰ ਕੇ ਦੇਣ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News