ਹੁਰੀਅਤ ਮੁਖੀ ਉਮਰ ਫਾਰੂਕ ਨੇ ਖ਼ੁਦ ਨੂੰ ਨਜ਼ਰਬੰਦ ਕਰਨ ਦਾ ਕੀਤਾ ਦਾਅਵਾ
Friday, Dec 13, 2024 - 01:19 PM (IST)
ਸ਼੍ਰੀਨਗਰ- ਹੁਰੀਆਤ ਕਾਨਫਰੰਸ ਦੇ ਮੁਖੀ ਮੀਰਵਾਈਜ਼ ਉਮਰ ਫਾਰੂਕ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਜ਼ਰਬੰਦ ਕਰ ਕੇ ਜਾਮਾ ਮਸਜਿਦ 'ਚ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਰੋਕਿਆ ਗਿਆ ਹੈ। ਇਹ ਲਗਾਤਾਰ ਦੂਜਾ ਸ਼ੁੱਕਰਵਾਰ ਹੈ, ਜਦੋਂ ਮੀਰਵਾਈਜ਼ ਨੂੰ ਸ਼ਹਿਰ ਦੇ ਨੋਹੱਟਾ ਇਲਾਕੇ 'ਚ ਸਥਿਤ ਜਾਮਾ ਮਸਜਿਦ 'ਚ ਨਮਾਜ਼ ਅਦਾ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਫਾਰੂਕ ਦੇ ਦੋਸ਼ 'ਤੇ ਪੁਲਸ ਵਲੋਂ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ ਹੈ। ਹੁਰੀਅਤ ਕਾਨਫਰੰਸ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਲਗਾਤਾਰ ਦੂਜੇ ਸ਼ੁੱਕਰਵਾਰ ਨੂੰ ਜਾਮਾ ਮਸਜਿਦ ਜਾਣ ਤੋਂ ਰੋਕਿਆ ਗਿਆ। ਮੈਂ ਆਪਣੇ ਕਰਤੱਵ ਅਨੁਸਾਰ ਲੋਕਾਂ ਦੇ ਮੁੱਦੇ ਅਤੇ ਚਿੰਤਾਵਾਂ ਬਾਰੇ ਗੱਲ ਕਰਦਾ ਹਾਂ ਪਰ ਇਸ ਤੋਂ ਅਧਿਕਾਰੀ ਘਬਰਾ ਜਾਂਦੇ ਹਨ ਅਤੇ ਅਸਹਿਜ ਹੋ ਜਾਂਦੇ ਹਨ ਅਤੇ ਮੈਨੂੰ ਨਜ਼ਰਬੰਦ ਕਰ ਦਿੰਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8