ਕੇਂਦਰ ਵਲੋਂ ਜੰਮੂ-ਮੇਂਢਰ ਰੂਟ ਲਈ ਰਿਆਇਤੀ ਦਰਾਂ ''ਤੇ ਹੈਲੀਕਾਪਟਰ ਸੇਵਾ ਨੂੰ ਮਨਜ਼ੂਰੀ
Sunday, Dec 15, 2024 - 01:20 PM (IST)
ਜੰਮੂ- ਕੇਂਦਰ ਨੇ ਜੰਮੂ-ਪੁੰਛ-ਮੇਂਢਰ ਦੇ ਨਵੇਂ ਰੂਟ 'ਤੇ ਰਿਆਇਤੀ ਹੈਲੀਕਾਪਟਰ ਸੇਵਾਵਾਂ ਚਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਵਿਚ ਜੰਮੂ-ਮੇਂਢਰ-ਜੰਮੂ ਦਾ ਵਾਧੂ ਵਿਕਲਪ ਵੀ ਸ਼ਾਮਲ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਫ਼ੈਸਲਾ ਜੰਮੂ-ਕਸ਼ਮੀਰ ਨਾਗਰਿਕ ਹਵਾਬਾਜ਼ੀ ਵਿਭਾਗ ਦੇ ਸਕੱਤਰ ਮੁਹੰਮਦ ਏਜਾਜ਼ ਅਸਦ ਵਲੋਂ ਦੂਰ-ਦੁਰਾਡੇ ਖੇਤਰ ਮੇਂਢਰ ਨੂੰ ਸਰਦੀਆਂ ਦੀ ਰਾਜਧਾਨੀ ਜੰਮੂ ਨਾਲ ਸਿੱਧੇ ਜੋੜਨ ਦੇ ਪ੍ਰਸਤਾਵ ਮਗਰੋਂ ਲਿਆ ਗਿਆ ਹੈ।
ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ 'ਚ ਰਿਆਇਤੀ ਦਰ ਵਾਲੀ ਹੈਲੀਕਾਪਟਰ ਸੇਵਾਵਾਂ ਪਹਿਲਾਂ ਤੋਂ ਹੀ ਚਾਲੂ ਹਨ, ਜਿਨ੍ਹਾਂ 'ਚ ਕਿਸ਼ਤਵਾੜ-ਸਾਊਂਡਰ-ਨਵਾਪਾਚੀ-ਈਸ਼ਾਨ-ਕਿਸ਼ਤਵਾੜ, ਜੰਮੂ-ਰਾਜੌਰੀ-ਪੁੰਛ-ਜੰਮੂ, ਜੰਮੂ-ਡੋਡਾ-ਕਿਸ਼ਤਵਾੜ-ਜੰਮੂ, ਬਾਂਦੀਪੋਰਾ-ਕੰਜਾਲਵਾਨ-ਦਾਵਰ-ਨਿਰੀ-ਬਾਂਦੀਪੁਰਾ ਅਤੇ ਕੁਪਵਾੜਾ-ਮਾਛਿਲ-ਤੰਗਧਾਰ-ਕੇਰਨ ਸ਼ਾਮਲ ਹਨ। ਗ੍ਰਹਿ ਮੰਤਰਾਲਾ ਤੋਂ ਮਿਲੀ ਸੂਚਨਾ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਮੰਤਰਾਲਾ ਨੇ ਜੰਮੂ-ਪੁੰਛ-ਮੇਂਢਰ ਦੇ ਨਵੇਂ ਰੂਟ 'ਤੇ ਰਿਆਇਤੀ ਹੈਲੀਕਾਪਟਰ ਸੇਵਾਵਾਂ ਚਾਲੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਜੰਮੂ-ਮੇਂਢਰ-ਜੰਮੂ ਦਾ ਵਾਧੂ ਵਿਕਲਪ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਨੂੰ ਗ੍ਰਹਿ ਮੰਤਰਾਲੇ ਤੋਂ ਮਨਜ਼ੂਰ ਬਜਟ ਅਲਾਟਮੈਂਟ ਦੇ ਅੰਦਰ ਸਬਸਿਡੀ (ਰਿਆਇਤ) ਦਾ ਦਾਅਵਾ ਕਰਨ ਦੀ ਸਲਾਹ ਦਿੱਤੀ ਗਈ ਹੈ।