Breaking News: ਜੰਮੂ-ਕਸ਼ਮੀਰ ''ਚ ਬਾਰੂਦੀ ਸੁਰੰਗ ''ਚ ਧਮਾਕਾ, ਜਵਾਨ ਸ਼ਹੀਦ
Monday, Dec 09, 2024 - 07:49 PM (IST)
ਪੁੰਛ (ਧਨੁਜ ਸ਼ਰਮਾ) : ਸੋਮਵਾਰ ਦੇਰ ਸ਼ਾਮ ਜ਼ਿਲ੍ਹੇ ਦੀ ਮੰਡੀ ਤਹਿਸੀਲ 'ਚ ਭਾਰਤ-ਪਾਕਿਸਤਾਨ ਕੰਟਰੋਲ ਰੇਖਾ 'ਤੇ ਸਥਿਤ ਸਾਵਜੀਆ ਇਲਾਕੇ 'ਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ, ਜਿਸ 'ਚ ਫੌਜ ਦੇ ਇਕ ਸਾਰਜੈਂਟ ਦੇ ਸ਼ਹੀਦ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਦੀ ਫਾਰਵਰਡ ਪੋਸਟ ਨੇੜੇ ਬਾਰੂਦੀ ਸੁਰੰਗ 'ਚ ਧਮਾਕਾ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਭਾਰਤੀ ਫੌਜ ਦੀ ਟੁਕੜੀ ਰੋਜ਼ਾਨਾ ਦੀ ਤਰ੍ਹਾਂ ਕੰਟਰੋਲ ਰੇਖਾ ਨੇੜੇ ਗਸ਼ਤ ਕਰ ਰਹੀ ਸੀ, ਇਸੇ ਦੌਰਾਨ ਇਕ ਹੌਲਦਾਰ, ਜਿਸ ਦੀ ਪਛਾਣ ਵੀ. ਸੁਬੀਵਾਹ ਵਜੋਂ ਹੋਈ, ਨੇ ਬਾਰੂਦੀ ਸੁਰੰਗ 'ਤੇ ਕਦਮ ਰੱਖਿਆ ਅਤੇ ਜ਼ੋਰਦਾਰ ਧਮਾਕੇ ਨਾਲ ਉਕਤ ਜਵਾਨ ਖੂਨ ਨਾਲ ਲਖਪਥ ਹੋ ਕੇ ਦੂਰ ਜਾ ਡਿੱਗਿਆ। ਉਸ ਨੂੰ ਹੋਰ ਸਾਥੀਆਂ ਵੱਲੋਂ ਇਲਾਜ ਲਈ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਕਤ ਹੌਲਦਾਰ ਨੂੰ ਡਾਕਟਰਾਂ ਨੇ ਸ਼ਹੀਦ ਐਲਾਨ ਦਿੱਤਾ।