ਘੁੰਡ ਵਾਲੇ ਬਿਆਨ ''ਤੇ ਕਰਨੀ ਸੈਨਾ ਵਲੋਂ ਜਾਵੇਦ ਅਖਤਰ ਨੂੰ ਧਮਕੀ

05/05/2019 11:27:22 PM

ਮੁੰਬਈ, (ਇੰਟ.)— ਪ੍ਰਸਿੱਧ ਗੀਤਕਾਰ ਜਾਵੇਦ ਅਖਤਰ ਵਲੋਂ ਬੁਰਕੇ ਦੇ ਨਾਲ ਹੀ ਘੁੰਡ 'ਤੇ ਪਾਬੰਦੀ ਲਾਉਣ ਵਾਲੇ ਬਿਆਨ 'ਤੇ ਕਰਨੀ ਸੈਨਾ ਨੇ ਵਿਰੋਧ ਪ੍ਰਗਟਾਇਆ ਹੈ। ਨਾਲ ਹੀ ਜਾਵੇਦ ਨੂੰ ਧਮਕੀ ਵੀ ਦਿੱਤੀ ਹੈ।
ਕਰਨੀ ਸੈਨਾ ਦੇ ਮਹਾਰਾਸ਼ਟਰ ਵਿੰਗ ਦੇ ਮੁਖੀ ਜੀਵਨ ਸਿੰਘ ਸੋਲੰਕੀ ਨੇ ਐਤਵਾਰ ਕਿਹਾ ਕਿ ਬੁਰਕਾ ਅੱਤਵਾਦ ਨਾਲ ਜੁੜਿਆ ਹੋਇਆ ਹੈ ਅਤੇ ਉਹ ਰਾਸ਼ਟਰੀ ਸੁਰੱਖਿਆ ਦਾ ਸਵਾਲ ਹੈ। ਘੁੰਡ ਅਜਿਹੀ ਸ਼੍ਰੇਣੀ ਵਿਚ ਨਹੀਂ ਆਉਂਦਾ। ਜੇ ਜਾਵੇਦ ਨੇ 3 ਦਿਨ ਅੰਦਰ ਮੁਆਫੀ ਨਾ ਮੰਗੀ ਤਾਂ ਘਰ ਵਿਚ ਦਾਖਲ ਹੋ ਕੇ ਮਾਰਿਆ ਜਾਵੇਗਾ।


KamalJeet Singh

Content Editor

Related News