ਅਮਰੀਕੀ ਜਲ ਸੈਨਾ ਨੇ ਬੋਇੰਗ ਨਾਲ 65.70 ਕਰੋੜ ਡਾਲਰ ਦਾ ਕੀਤਾ ਸਮਝੌਤਾ

Saturday, Mar 30, 2024 - 07:10 PM (IST)

ਅਮਰੀਕੀ ਜਲ ਸੈਨਾ ਨੇ ਬੋਇੰਗ ਨਾਲ 65.70 ਕਰੋੜ ਡਾਲਰ ਦਾ ਕੀਤਾ ਸਮਝੌਤਾ

ਵਾਸ਼ਿੰਗਟਨ (ਵਾਰਤਾ)- ਅਮਰੀਕੀ ਜਲ ਸੈਨਾ ਨੇ ਦੋ ਹੋਰ ਬੋਇੰਗ MQ-25 ਸਟਿੰਗਰੇ ​​ਏਰੀਅਲ ਰਿਫਿਊਲਿੰਗ ਡਰੋਨ ਜਾਂ ਮਾਨਵ ਰਹਿਤ ਵਾਹਨਾਂ ਦੇ ਨਿਰਮਾਣ ਲਈ ਬੋਇੰਗ ਕੰਪਨੀ ਨਾਲ 65.70 ਕਰੋੜ ਡਾਲਰ ਤੋਂ ਵੱਧ ਦੇ ਸਮਝੌਤਾ ਕੀਤਾ ਹੈ। ਰੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ, 'ਦੋ ਵਾਧੂ MQ-25 ਸਿਸਟਮ ਡੈਮੋਨਸਟ੍ਰੇਸ਼ਨ ਟੈਸਟ ਆਰਟੀਕਲ ਏਅਰਕ੍ਰਾਫਟਸ ਦੇ ਉਤਪਾਦਨ ਅਤੇ ਡਿਲੀਵਰੀ ਲਈ ਸੇਂਟ ਲੁਈਸ, ਮਿਸੌਰੀ ਦੀ ਬੋਇੰਗ ਕੰਪਨੀ ਨਾਲ 65,70,90,000 ਡਾਲਰ ਦਾ ਸਮਝੌਤਾ ਕੀਤਾ ਹੈ।

ਇਹ ਵੀ ਪੜ੍ਹੋ: ਹੁਣ ਅਮਰੀਕਾ ਅਤੇ ਆਸਟ੍ਰੇਲੀਆ 'ਚ ਬੰਦ ਹੋਵੇਗੀ ਫੇਸਬੁੱਕ ਨਿਊਜ਼ ਟੈਬ ਸਰਵਿਸ

ਸਮਝੌਤੇ ਵਿੱਚ ਨੇਵੀ ਲਈ ਟੂਲਿੰਗ ਅਤੇ ਸੰਚਾਰ ਪ੍ਰਣਾਲੀਆਂ ਵਿੱਚ ਬਦਲਾਅ ਵੀ ਸ਼ਾਮਲ ਹੋਣਗੇ। ਰੱਖਿਆ ਵਿਭਾਗ ਨੇ ਕਿਹਾ ਕਿ ਸਮਝੌਤੇ 'ਤੇ ਜ਼ਿਆਦਾਤਰ ਕੰਮ ਅਮਰੀਕਾ ਦੇ ਮਿਸੂਰੀ ਸੂਬੇ ਦੇ ਸੇਂਟ ਲੁਈਸ ਸ਼ਹਿਰ (45.43 ਫੀਸਦੀ) ਅਤੇ ਬਾਕੀ ਅਮਰੀਕਾ ਅਤੇ ਕੈਨੇਡਾ ਦੇ ਹੋਰ ਸਥਾਨਾਂ 'ਤੇ ਕੀਤਾ ਜਾਵੇਗਾ। ਇਸ ਸਮਝੌਤੇ ਤਹਿਤ ਕਰੀਬ ਸਾਢੇ 4 ਸਾਲ ਕੰਮ ਕੀਤਾ ਜਾਵੇਗਾ ਅਤੇ ਅਕਤੂਬਰ 2028 ਤੱਕ ਇਸ ਦੇ ਮੁਕੰਮਲ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਹਿਰਾਸਤ 'ਚ ਲਏ ਜਾਣ ਮਗਰੋਂ PIA ਨੇ ਕਰੂ ਮੈਂਬਰ ਹਿਨਾ ਸਾਨੀ ਨੂੰ ਕੀਤਾ ਮੁਅੱਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News