ਬਿਜਬਿਹਾੜਾ ਦਾ ਟ੍ਰਾਮਾ ਹਸਪਤਾਲ ਕੋਰੋਨਾ ਕੇਂਦਰ 'ਚ ਤਬਦੀਲ,ਗਰਭਵਤੀ ਜਨਾਨੀਆਂ ਨੂੰ ਮਿਲ ਰਹੀਆਂ ਨੇ ਵਿਸ਼ੇਸ਼ ਸਹੂਲਤਾਂ

Thursday, Nov 12, 2020 - 11:44 AM (IST)

ਸ਼੍ਰੀਨਗਰ- ਕਸ਼ਮੀਰ ਦੇ ਬਿਜਬਿਹਾੜਾ 'ਚ ਸਰਕਾਰ ਵਲੋਂ ਟਰਾਮਾ ਹਸਪਤਾਲ ਬਣਾਇਆ ਗਿਆ ਹੈ। ਇਹ ਹਸਪਤਾਲ ਕੇਂਦਰ ਸਰਕਾਰ ਦੀ ਸਕੀਮ ਵਲੋਂ ਬਣਾਇਆ ਗਿਆ ਹੈ। ਹਾਲਾਂਕਿ ਹਸਪਤਾਲ ਦਾ ਕੰਮ ਪੂਰਾ ਹੋ ਚੁੱਕਿਆ ਸੀ ਪਰ ਇਸ ਤੋਂ ਪਹਿਲਾਂ ਹੀ ਇਸ ਨੂੰ ਕੰਮ 'ਚ ਲਿਆ ਜਾਂਦਾ, ਪੂਰੇ ਦੇਸ਼ 'ਚ ਕੋਰੋਨਾ ਮਹਾਮਾਰੀ ਫੈਲ ਗਈ। ਸਰਕਾਰ ਨੇ ਉਸੇ ਦੌਰਾਨ ਹਸਪਤਾਲ ਨੂੰ ਗਰਭਵਤੀ ਜਨਾਨੀਆਂ ਲਈ ਕੋਵਿਡ-19 ਹਸਪਤਾਲ ਬਣਾ ਦਿੱਤਾ। ਹਸਪਤਾਲ 'ਚ ਗਰਭਵਤੀ ਜਨਾਨੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਹਸਪਤਾਲ ਦੇ ਡਾ. ਬੀ ਐੱਸ. ਤੁਲਾ ਅਨੁਸਾਰ ਹਸਪਤਾਲ 'ਚ ਹਰ ਆਧੁਨਿਕ ਸਹੂਲਤ ਹੈ। ਇਸ 'ਚ 100 ਬੈੱਡਾਂ ਦੀ ਸਮਰੱਥਾ ਹੈ। ਗਰਭਵਤੀ ਜਨਾਨੀ ਜੇਕਰ ਕੋਵਿਡ ਪਾਜ਼ੇਟਿਵ ਪਾਈ ਜਾਂਦੀ ਹੈ ਤਾਂ ਉਸ ਦਾ ਇਲਾਜ ਚੰਗੀ ਤਰ੍ਹਾਂ ਨਾਲ ਇੱਥੇ ਹੋ ਸਕਦਾ ਹੈ। ਮੈਡੀਕਲ ਅਧਿਕਾਰੀ ਡਾ. ਸਮਰੀਨ ਅਨੁਸਾਰ ਹਸਪਤਾਲ 'ਚ ਬਿਹਤਰ ਟੀਮ ਹੈ। ਹਰ ਸਮੇਂ ਮਰੀਜ਼ਾਂ ਦੀ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਅਜਿਹੇ ਹੋਰ ਹਸਪਤਾਲ ਬਣਾਏ ਜਾਣ ਤਾਂ ਕਿ ਵੱਧ ਤੋਂ ਵੱਧ ਜ਼ਿੰਦਗੀਆਂ ਬਚਾਈਆਂ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮਰੀਜ਼ਾਂ ਨੂੰ ਅਨੰਤਨਾਗ ਜਾਂ ਸ਼੍ਰੀਨਗਰ ਜਾਣਾ ਪੈਂਦਾ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ

ਸੱਜਾਦ ਨਾਂ ਦੇ ਇਕ ਵਿਅਕਤੀ ਦੀ ਪਤਨੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਉਸ ਅਨੁਸਾਰ ਡਿਲਿਵਰੀ ਤੋਂ ਕਰੀਬ ਇਕ ਹਫ਼ਤੇ ਪਹਿਲਾਂ ਉਸ ਨੂੰ ਕਾਫ਼ੀ ਪਰੇਸ਼ਾਨੀ ਹੋ ਗਈ। ਉਸ ਨੂੰ ਸ਼੍ਰੀਨਗਰ ਜਾਂ ਅਨੰਤਨਾਗ ਜਾਣਾ ਸੀ ਪਰ ਰਸਤੇ 'ਚ ਉਸ ਨੂੰ ਹਸਪਤਾਲ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਇੱਥੇ ਦਾਖ਼ਲ ਕਰਵਾਇਆ ਅਤੇ ਉਸ ਦਾ ਇਲਾਜ ਕਰਵਾਇਆ। 

ਇਹ ਵੀ ਪੜ੍ਹੋ : 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ


DIsha

Content Editor

Related News