ਬਰਫ਼ਬਾਰੀ ਅਤੇ ਜ਼ਮੀਨ ਖਿੱਸਕਣ ਕਾਰਨ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਬੰਦ

02/26/2022 12:06:27 PM

ਬਨਿਹਾਲ/ਜੰਮੂ (ਭਾਸ਼ਾ)- ਜੰਮੂ ਕਸ਼ਮੀਰ 'ਚ ਸ਼ਨੀਵਾਰ ਨੂੰ ਤਾਜ਼ਾ ਬਰਫ਼ਬਾਰੀ ਅਤੇ ਰਾਸ਼ਟਰੀ ਰਾਜਮਾਰਗ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੀ ਇਕਮਾਤਰ ਸੜਕ ਹੈ, ਜੋ ਹਰ ਮੌਸਮ 'ਚ ਆਵਾਜਾਈ ਲਈ ਖੁੱਲ੍ਹੀ ਰਹਿੰਦੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਰਾਜਮਾਰਗ ਦੇ ਬਨਿਹਾਲ-ਕਾਜੀਗੁੰਡ ਸੈਕਟਰ 'ਚ ਰਾਤ ਭਰ ਬਰਫ਼ਬਾਰੀ ਹੋਈ, ਜਦੋਂ ਕਿ ਰਾਮਬਨ ਜ਼ਿਲ੍ਹੇ ਦੇ ਰੋਮਪੜੀ-ਬਨਿਹਾਲ, ਸ਼ਾਲਗੜ੍ਹ-ਵਾਗਨ, ਮੌਮਪਾਸੀ-ਰਾਮਸੂ, ਪੰਥਿਆਲ, ਡਿਗਡੋਲੇ, ਮਰੂਗ, ਮੰਕੀ ਮੋੜ, ਕੈਫੇਟੇਰੀਆ ਮੋੜ ਅਤੇ ਮਹਿਰ 'ਚ ਮੋਹਲੇਧਾਰ ਮੀਂਹ ਨਾਲ ਜ਼ਮੀਨ ਖਿੱਸਕਣ ਅਤੇ ਪਹਾੜੀਆਂ ਤੋਂ ਪੱਥਰਾਂ 'ਤੇ ਟੁੱਟ ਕੇ ਡਿੱਗਣ ਦੀਆਂ ਘਟਨਾਵਾਂ ਹੋਈਆਂ। ਉਨ੍ਹਾਂ ਕਿਹਾ ਕਿ ਬਾਰਾਮੂਲਾ ਦਾ ਇਕ ਟਰੱਕ ਡਰਾਈਵਰ ਵਸੀਮ ਅਹਿਮਦ ਡਾਰ ਉਸ ਸਮੇਂ ਜ਼ਖ਼ਮੀ ਹੋ ਗਿਆ, ਜਦੋਂ ਉਸ ਦਾ ਟਰੱਕ ਮੇਹਰ ਇਲਾਕੇ 'ਚ ਸਵੇਰੇ ਕਰੀਬ 4.30 ਵਜੇ ਇਕ ਵੱਡੇ ਵਿਸ਼ਾਲ ਪੱਥਰ ਨਾਲ ਟਕਰਾ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਡਾਰ ਜੰਮੂ ਤੋਂ ਕਸ਼ਮੀਰ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਪੁਲਸ ਅਤੇ ਨਾਗਰਿਕ ਸਵੈ-ਸੇਵਕਾਂ ਦੀ ਇਕ ਸਾਂਝੀ ਟੀਮ ਨੇ ਉਸ ਨੂੰ ਬਚਾਇਆ। ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋਣ ਕਾਰਨ ਦਰਜਨਾਂ ਟਰੱਕ ਵੱਖ-ਵੱਖ ਥਾਂਵਾਂ 'ਤੇ ਫਸੇ ਹੋਏ ਹਨ। ਮੌਸਮ 'ਚ ਸੁਧਾਰ ਦੇ ਨਾਲ ਸੜਕਾਂ ਦੀ ਸਾਂਭ-ਸੰਭਾਲ ਨਾਲ ਸੰਬੰਧਤ ਏਜੰਸੀਆਂ ਨੂੰ ਰਾਜਮਾਰਗ ਤੋਂ ਮਲਬਾ ਹਟਾਉਣ ਲਈ ਕਰਮੀਆਂ ਅਤੇ ਮਸ਼ੀਨਰੀ ਨੂੰ ਤਾਇਨਾਤ ਕਰਨ ਨੂੰ ਕਿਹਾ ਗਿਆ ਹੈ। ਜੰਮੂ ਖੇਤਰ ਦੇ ਕਿਸ਼ਤਵਾੜ, ਰਿਆਸੀ, ਡੋਡਾ, ਪੁੰਛ, ਰਾਜੌਰੀ ਅਤੇ ਕਠੁਆ ਜ਼ਿਲ੍ਹੇ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਬਰਫ਼ਬਾਰੀ ਹੋਈ। ਇਨ੍ਹਾਂ ਇਲਾਕਿਆਂ 'ਚ ਕੁਝ ਇੰਚ ਤੋਂ ਲੈ ਕੇ ਇਕ ਫੁਟ ਤੋਂ ਵਧ ਤੱਕ ਬਰਫ਼ਬਾਰੀ ਹੋਣ ਦੀ ਸੂਚਨਾ ਮਿਲੀ ਹੈ। ਮਾਤਾ ਵੈਸ਼ਨੋ ਦੇਵੀ ਦੇ ਮੰਦਰ ਕੰਪਲੈਕਸ 'ਚ ਵੀ ਬਰਫ਼ਬਾਰੀ ਹੋਈ ਹੈ। ਹਾਲਾਂਕਿ ਤੀਰਥਯਾਤਰਾ ਸਹੀ ਰੂਪ ਨਾਲ ਜਾਰੀ ਹੈ।


DIsha

Content Editor

Related News