ਸ਼੍ਰੀਨਗਰ ’ਚ ਹਰੇਕ ਰਾਸ਼ਨ ਕਾਰਡ ਧਾਰਕ ਹੋਵੇਗਾ ਸਿਹਤ ਯੋਜਨਾ ਦਾ ਹੱਕਦਾਰ
Friday, Feb 11, 2022 - 11:50 AM (IST)
ਜੰਮੂ— ਸ਼੍ਰੀਨਗਰ ਜ਼ਿਲੇ ’ਚ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਲਾਭ ਲੈਣ ਲਈ ਹਰੇਕ ਨਾਗਰਿਕ ਨੂੰ ਗੋਲਡਨ ਕਾਰਡ ਦੇਣ ਦਾ ਵੱਖਰਾ ਫੈਸਲਾ ਲਿਆ ਗਿਆ ਹੈ। ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਹੋਣਗੇ, ਉਨ੍ਹਾਂ ਸਾਰਿਆਂ ਨੂੰ ਗੋਲਡਨ ਕਾਰਡ ਜਾਰੀ ਕੀਤਾ ਜਾਵੇਗਾ। ਇਹ ਫੈਸਲਾ ਸੋਮਵਾਰ ਨੂੰ ਸ਼੍ਰੀਨਗਰ ਦੇ ਜ਼ਿਲਾ ਡਿਪਟੀ ਕਮਿਸ਼ਨਰ ਮੁਹੰਮਦ ਏਜਾਜ਼ ਅਸਦ ਦੀ ਪ੍ਰਧਾਨਗੀ ’ਚ ਅਧਿਕਾਰੀਆਂ ਦੀ ਬੈਠਕ ’ਚ ਲਿਆ ਗਿਆ।
ਮੀਟਿੰਗ ’ਚ ਜ਼ਿਲਾ ਡਿਪਟੀ ਕਮਿਸ਼ਨਰ ਨੇ ਸਿਹਤ ਯੋਜਨਾ ਤਹਿਤ ਸ਼੍ਰੀਨਗਰ ਦੇ ਸਮੂਹ ਰਾਸ਼ਨ ਕਾਰਡ ਧਾਰਕਾਂ ਨੂੰ ਗੋਲਡਨ ਕਾਰਡ ਮੁਹੱਈਆ ਕਰਵਾਉਣ ਸੰਬੰਧੀ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਕਿਸੇ ਵੀ ਬੀਮਾਰੀ ਤੋਂ ਪੀੜਤ ਹਨ ਤਾਂ ਉਸ ਦਾ ਇਲਾਜ਼ ਕਰਵਾਇਆ ਜਵਾਗੇ। ਉਹ ਕਿਸੇ ਵੀ ਨਾਮਜ਼ਦ ਸਰਕਾਰੀ ਜਾਂ ਸੂਚੀਬੱਧ ਪ੍ਰਾਈਵੇਟ ਹਸਪਤਾਲ ’ਚ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਹਨ। ਇਸ ਸਕੀਮ ਤਹਿਤ ਇਲਾਜ, ਦਵਾਈ, ਆਪਰੇਸ਼ਨ ਦਾ ਖਰਚਾ ਅਤੇ ਕਈ ਤਰ੍ਹਾਂ ਦੇ ਖਰਚੇ ਸਰਕਾਰ ਸਹਿਣ ਕਰੇਗੀ।