ਜੰਮੂ-ਕਸ਼ਮੀਰ ਸਥਾਨਕ ਬਾਡੀ ਚੋਣ : ਭਾਜਪਾ ਨੇ ਅਨੁਰਾਗ ਠਾਕੁਰ ਨੂੰ ਬਣਾਇਆ ਇੰਚਾਰਜ
Monday, Nov 16, 2020 - 05:57 PM (IST)
ਹਿਮਾਚਲ/ਜੰਮੂ- ਭਾਜਪਾ ਨੇ ਆਉਣ ਵਾਲੀਆਂ ਜੰਮੂ-ਕਸ਼ਮੀਰ ਸਥਾਨਕ ਬਾਡੀ ਚੋਣਾਂ ਲਈ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਅਤੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ਲਈ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਭੂਪੇਂਦਰ ਯਾਦਵ ਨੂੰ ਇੰਚਾਰਜ ਬਣਾਇਆ ਹੈ। ਪਾਰਟੀ ਵਲੋਂ ਜਾਰੀ ਇਕ ਰੀਲੀਜ਼ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ ਹੁਸੈਨ ਅਤੇ ਹਰਿਆਣਾ ਦੇ ਕਰਨਾਲ ਤੋਂ ਪਾਰਟੀ ਦੇ ਸੰਸਦ ਮੈਂਬਰ ਸੰਜੇ ਭਾਟੀਆ ਜੰਮੂ-ਕਸ਼ਮੀਰ 'ਚ ਅਨੁਰਾਗ ਠਾਕੁਰ ਨਾਲ ਸਹਿ-ਇੰਚਾਰਜ ਦੀ ਭੂਮਿਕਾ ਨਿਭਾਉਣਗੇ। ਇਕ ਹੋਰ ਰੀਲੀਜ਼ ਅਨੁਸਾਰ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ 'ਚ ਕਰਨਾਟਕ ਦੇ ਸਿਹਤ ਮੰਤਰੀ ਕੇ. ਸੁਧਾਕਰ, ਮਹਾਰਾਸ਼ਟਰ ਭਾਜਪਾ ਦੇ ਸੀਨੀਅਰ ਨੇਤਾ ਆਸ਼ੀਸ਼ ਸ਼ੇਲਾਰ ਅਤੇ ਗੁਜਰਾਤ ਭਾਜਪਾ ਦੇ ਸਕੱਤਰ ਪ੍ਰਦੀਪ ਸਿੰਘ ਵਾਘੇਲਾ ਨੂੰ ਭੂਪੇਂਦਰ ਯਾਦਵ ਦੇ ਨਾਲ ਸਹਿ-ਇੰਚਾਰਜ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ
ਭਾਜਪਾ ਵਲੋਂ ਸਥਾਨਕ ਬਾਡੀ ਚੋਣਾਂ 'ਚ ਕੇਂਦਰੀ ਨੇਤਾਵਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਜਾਣੀ ਦਰਸਾਉਂਦਾ ਹੈ ਕਿ ਉਹ ਇਨ੍ਹਾਂ ਚੋਣਾਂ ਨੂੰ ਵੀ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਤੇਲੰਗਾਨਾ 'ਚ ਭਾਜਪਾ ਦੇ ਪ੍ਰਦਰਸ਼ਨ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਲੋਕ ਸਭਾ ਚੋਣ 'ਚ ਪਾਰਟੀ ਦਾ ਵੋਟ ਫੀਸਦੀ ਵਧਿਆ ਸੀ ਅਤੇ ਹਾਲ ਹੀ 'ਚ ਉਸ ਨੇ ਦੁੱਬਕ ਵਿਧਾਨ ਸਭਾ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ। ਭਾਜਪਾ ਦੇ ਐੱਮ ਰਘੁਨੰਦਨ ਰਾਵ ਨੇ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ਦੀ ਸੋਲੀਪੇਟਾ ਸੁਜਾਤਾ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ : 20 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋਇਆ 'ਰਿਸ਼ੀਕੇਸ਼', ਅੰਤਿਮ ਸੰਸਕਾਰ ਸਮੇਂ ਹਰ ਅੱਖ ਹੋਈ ਨਮ