ਕਸ਼ਮੀਰ ਦਾ ਕਾਂਸਟੇਬਲ ਦਿੱਲੀ ’ਚ ਗ੍ਰਿਫਤਾਰ
Wednesday, Sep 12, 2018 - 09:14 AM (IST)

ਨਵੀਂ ਦਿੱਲੀ– ਆਨਲਾਈਨ ਚੈਟ ਜ਼ਰੀਏ ਔਰਤ ਨਾਲ ਸੰਪਰਕ ਅਤੇ ਪਿਆਰ ਤੋਂ ਬਾਅਦ 2 ਸਾਲ ਤੱਕ ਸੈਕਸ ਸ਼ੋਸ਼ਣ ਕਰਨ ਦੇ ਮਾਮਲੇ 'ਚ ਬਸੰਤ ਕੁੰਜ ਨਾਰਥ ਥਾਣਾ ਪੁਲਸ ਨੇ ਇਕ ਕਸ਼ਮੀਰੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਜੰਮੂ-ਕਸ਼ਮੀਰ ਪੁਲਸ ਵਿਚ ਕਾਂਸਟੇਬਲ ਹੈ। ਸੂਤਰਾਂ ਮੁਤਾਬਕ ਪੁਲਸ ਲਵ ਜੇਹਾਦ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ ਦਿੱਲੀ ਦੀ ਰਹਿਣ ਵਾਲੀ ਔਰਤ ਨੇ ਜੰਮੂ-ਕਸ਼ਮੀਰ ਨਿਵਾਸੀ ਕਾਂਸਟੇਬਲ ਆਦਿਲ ਹਸਨ ਵਿਰੁੱਧ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਔਰਤ ਨੇ ਦੱਸਿਆ ਕਿ ਇਕ ਆਨਲਾਈਨ ਚੈਟਿੰਗ ਪੋਰਟਲ ਜ਼ਰੀਏ ਦੋਵਾਂ ਦੀ ਗੱਲਬਾਤ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਦੋਵੇਂ ਮਿਲਦੇ ਰਹੇ। ਲੰਮੇ ਸਮੇਂ ਤੱਕ ਦੋਵੇਂ ਲਿਵ-ਇਨ ਰਿਲੇਸ਼ਨ ਵਿਚ ਵੀ ਰਹੇ। ਇਸ ਦੌਰਾਨ ਆਦਿਲ ਨੇ ਵਿਆਹ ਦਾ ਝਾਂਸਾ ਦੇ ਕੇ ਕਰੀਬ 2 ਸਾਲ ਸਰੀਰਕ ਸਬੰਧ ਬਣਾਏ ਤੇ ਫਿਰ ਅਚਾਨਕ ਦੌੜ ਗਿਆ।