ਜੰਮੂ ਕਸ਼ਮੀਰ : ਅੱਤਵਾਦੀਆਂ ਦੇ ਤਿੰਨ ਸਹਿਯੋਗੀ ਹਥਿਆਰਾਂ ਸਮੇਤ ਗ੍ਰਿਫ਼ਤਾਰ

Saturday, Jan 29, 2022 - 01:45 PM (IST)

ਜੰਮੂ ਕਸ਼ਮੀਰ : ਅੱਤਵਾਦੀਆਂ ਦੇ ਤਿੰਨ ਸਹਿਯੋਗੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਗਾਂਦਰਬਲ 'ਚ ਸੁਰੱਖਿਆ ਫ਼ੋਰਸਾਂ ਨੇ ਹਥਿਆਰਾਂ ਨਾਲ ਅੱਤਵਾਦੀਆਂ ਦੇ ਤਿੰਨ ਸ਼ੱਕੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਸ਼ਕਰ-ਏ-ਤੋਇਬਾ ਦੇ 'ਦਿ ਰੇਜੀਸਟੈਂਸ ਫਰੰਟ' ਸਮੂਹ ਨਾਲ ਜੁੜੇ ਇਨ੍ਹਾਂ ਤਿੰਨੋਂ ਸਹਿਯੋਗੀਆਂ ਨੂੰ ਸ਼ੁੱਕਰਵਾਰ ਮੱਧ ਕਸ਼ਮੀਰ 'ਚ ਗਾਂਦਰਬਲ ਜ਼ਿਲ੍ਹੇ ਦੇ ਇਕ ਮੋਬਾਇਲ ਚੈੱਕਪੁਆਇੰਟ 'ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਆਪਣੇ ਬਿਆਨ 'ਚ ਕਿਹਾ,''ਗਾਂਦਰਬਲ ਦੇ ਸ਼ੁਹਾਮਾ ਇਲਾਕੇ 'ਚ ਨਾਕਾ ਚੈਕਿੰਗ ਦੌਰਾਨ ਅੱਤਵਾਦੀਆਂ ਦੇ ਇਨ੍ਹਾਂ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।''

ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ

ਤਿੰਨਾਂ ਦੀ ਪਛਾਣ ਬਰਾਰੀਪੋਰਾ ਸ਼ੋਪੀਆਂ ਦੇ ਫੈਸਲ ਮੰਜ਼ੂਰ, ਜੈਪੋਰਾ ਸ਼ੋਪੀਆਂ ਦੇ ਅਜਹਰ ਯਾਕੂਬ ਅਤੇ ਬੇਗਮ ਕੁਲਗਾਮ ਦੇ ਨਾਸਿਰ ਅਹਿਮਦ ਡਾਰ ਦੇ ਰੂਪ 'ਚ ਕੀਤੀ ਗਈ ਹੈ। ਬਿਆਨ 'ਚ ਕਿਹਾ ਗਿਆ,''ਉਨ੍ਹਾਂ ਕੋਲੋਂ 2 ਚੀਨੀ ਪਿਸਤੌਲਾਂ, ਤਿੰਨ ਪਿਸਤੌਲ ਮੈਗਜ਼ੀਨ, 15 ਰਾਊਂਡ ਗੋਲਾ ਬਾਰੂਦ ਅਤੇ 2 ਹੱਥਗੋਲੇ ਤੋਂ ਇਲਾਵਾ ਤਿੰਨ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ। ਸ਼ੁਰੂਆਤੀ ਪੁੱਛ-ਗਿੱਛ ਦੌਰਾਨ ਤਿੰਨਾਂ ਨੇ ਪਾਬੰਦੀਸ਼ੁਦਾ ਸੰਗਠਨ ਲਸ਼ਕਰ ਟੀਆਰਐੱਫ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਕੀਤਾ ਅਤੇ ਇਹ ਵੀ ਦੱਸਿਆ ਕਿ ਉਹ ਜ਼ਿਲ੍ਹੇ 'ਚ ਵੱਖ-ਵੱਖ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ।'' ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹਾਲੇ ਹੋਰ ਲੋਕਾਂ ਦੇ ਗ੍ਰਿਫ਼ਤਾਰ ਹੋਣ ਦੀ ਸੰਭਾਵਨਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News