ਜੰਮੂ 'ਚ ਅਮਰਨਾਥ ਯਾਤਰਾ ਫਿਰ ਤੋਂ ਸ਼ੁਰੂ
Monday, Jul 09, 2018 - 05:26 PM (IST)
ਜੰਮੂ— ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਦੀ ਦੂਜੀ ਵਰ੍ਹੇਗੰਢ 'ਤੇ ਕਥਿਤ ਰੂਪ ਨਾਲ ਕਾਨੂੰਨ ਵਿਵਸਥਾ ਦੀ ਸਮੱਸਿਆ ਕਰਕੇ ਇਕ ਦਿਨ ਲਈ ਰੋਕੀ ਗਈ ਅਮਰਨਾਥ ਯਾਤਰਾ ਅੱਜ ਮੁੜ ਸ਼ੁਰੂ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਬਹਾਲ ਹੋਣ ਦੀ ਸੂਚਨਾ ਉਨ੍ਹਾਂ ਹਜ਼ਾਰਾਂ ਸ਼ਰਧਾਲੂਆਂ ਲਈ ਵੱਡੀ ਰਾਹਤ ਲੈ ਕੇ ਆਈ ਹੈ, ਜੋ ਹੋਰ ਕਾਰਨਾਂ ਕਰਕੇ ਇੱਥੇ ਫਸੇ ਹੋਏ ਸਨ। ਮੁੱਖ ਰੂਪ ਨਾਲ ਕਈ ਸ਼ਰਧਾਲੂ 3,880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਕੋਲ ਮੌਸਮ ਖਰਾਬ ਹੋਣ ਦੇ ਚਲਦੇ ਫਸੇ ਹੋਏ ਸਨ।
ਉਨ੍ਹਾਂ ਦੱਸਿਆ ਕਿ 1,360 ਔਰਤਾਂ ਅਤੇ 222 ਸਾਧੂ ਅੱਜ ਕਸ਼ਮੀਰ 'ਚ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪ ਲਈ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਅੱਜ ਸਖਤ ਸੁਰੱਖਿਆ ਵਿਵਸਥਾ ਵਿਚਕਾਰ ਭਗਵਤੀ ਨਗਰ ਆਧਾਰ ਕੈਂਪ ਤੋਂ ਦੋ ਟੁਕੜੀਆਂ 'ਚ ਰਵਾਨਾ ਹੋਏ। ਅੱਜ ਦਿਨ ਦੇ ਆਖਿਰ ਤੱਕ ਸਥਿਤ ਸਥਾਨਾਂ ਤੱਕ ਉਨ੍ਹਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਫਿਲਹਾਲ ਰਾਸ਼ਟਰੀ ਰਸਤਿਆਂ 'ਤੇ ਵੀ ਆਵਾਜਾਈ ਬਹਾਲ ਹੋ ਗਈ ਹੈ। ਘਾਟੀ 'ਚ ਕਾਨੂੰਨੀ ਵਿਵਸਥਾ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਵਧਾਨੀ ਰਸਤਿਆਂ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ।
