ਜੈਪੁਰ : ਸਰਕਾਰੀ ਕਮਿਊਨਿਟੀ ਹਾਲ ''ਚ ਨਾਨ ਵੇਜ ਤੇ ਸ਼ਰਾਬ ਬੈਨ

01/17/2019 11:35:01 PM

ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਹੁਣ ਸਰਕਾਰੀ ਭਾਈਚਾਰਕ ਹਾਲ 'ਚ ਲੋਕ ਨਾਨ ਵੇਜ ਤੇ ਸ਼ਰਾਬ ਨਹੀਂ ਪੀ ਸਕਣਗੇ। ਜੈਪੁਰ ਨਗਰ ਨਿਗਮ ਨੇ ਸ਼ਹਿਰ 'ਚ ਸਰਕਾਰੀ ਭਾਈਚਾਰਕ ਹਾਲ 'ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ 'ਚ ਮਾਸਾਹਾਰੀ ਭੋਜਨ ਤੇ ਸ਼ਰਾਬ 'ਤੇ ਪਾਬੰਦੀ ਲਗਾ ਦਿੱਤੀ ਹੈ।

ਨਗਰ ਨਿਗਮ ਲਾਇਸੈਂਸ ਕਮੇਟੀ ਦੀ ਨਿਗਮ ਮੁੱਖ ਦਫਤਰ 'ਚ ਕਮੇਟੀ ਪ੍ਰਧਾਨ ਮਹੇਸ਼ ਕਲਵਾਨੀ ਦੀ ਪ੍ਰਧਾਨਗੀ 'ਚ ਬੈਠਕ ਆਯੋਜਿਤ ਕੀਤੀ ਗਈ। ਇਸ ਦੌਰਾਨ ਭਾਈਚਾਰਕ ਕੇਂਦਰਾਂ 'ਚ ਹੋਣ ਵਾਲੇ ਵਿਆਹ, ਪਾਰਟੀ ਵਰਗੇ ਪ੍ਰੋਗਰਾਮਾਂ 'ਚ ਮੀਟ/ਮਾਸ, ਸ਼ਰਾਬ ਤੇ ਹੁੱਕਾ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ। ਉਥੇ ਹੀ ਇਨ੍ਹਾਂ ਭਾਈਚਾਰਕ ਕੇਂਦਰਾਂ ਦੀ ਬੁਕਿੰਗ ਕਰਨ ਤੋਂ ਪਹਿਲਾਂ ਬਿਨੈਕਾਰ ਨੂੰ ਇਸ ਦੇ ਲਈ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ।

ਉਥੇ ਹੀ ਕਮੇਟੀ ਪ੍ਰਧਾਨ ਮਹੇਸ਼ ਕਲਵਾਨੀ ਨੇ ਦੱਸਿਆ ਕਿ ਬੈਠਕ 'ਚ ਪਾਰਕਿੰਗ ਮੁੱਦੇ 'ਤੇ ਵੀ ਚਰਚਾ ਕੀਤੀ ਗਈ। ਨਾਲ ਹੀ ਸ਼ਹਿਰ 'ਚ ਚੱਲਣ ਵਾਲੀ ਪਾਰਕਿੰਗ 'ਚ ਠੇਕੇਦਾਰਾਂ ਦੇ ਜ਼ਰੀਏ ਗੈਰ-ਵਸੂਲੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾਂ ਨਾਲ ਲਿਆ ਗਿਆ ਹੈ। ਇਸ 'ਤੇ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸਾਰੇ ਪਾਰਕਿੰਗ ਥਾਵਾਂ 'ਤੇ ਬੋਰਡ 'ਤੇ ਪਾਰਕਿੰਗ ਦਰਾਂ ਲਿਖਣਾ ਹੁਣ ਤੋਂ ਲਾਜ਼ਮੀ ਹੋਵੇਗਾ।


Inder Prajapati

Content Editor

Related News