ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ’ਚ ਗੁੰਡਾਗਰਦੀ ਦਾ ਨੰਗਾ ਨਾਚ, 2 ਧਿਰਾਂ ਵਿਚਾਲੇ ਚੱਲੇ ਤੇਜ਼ਧਾਰ ਹਥਿਆਰ

05/15/2024 11:50:16 AM

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਦੇ ਸਿਵਲ ਹਸਪਤਾਲ ’ਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਦੋਂ ਇਲਾਜ ਲਈ ਦਾਖਲ ਇਕ ਧਿਰ ’ਤੇ ਦੂਜੀ ਧਿਰ ਵੱਲੋਂ ਹਸਪਤਾਲ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਕਾਰਨ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹੈਰਾਨੀ ਦੀ ਗੱਲ ਹੈ ਇਹ ਹੈ ਕਿ ਹਮਲਾਵਰਾਂ ਵੱਲੋਂ ਸ਼ਰੇਆਮ ਹਸਪਤਾਲ ’ਚ ਮੌਜੂਦ ਪੁਲਸ ਮੁਲਾਜ਼ਮਾਂ ਸਾਹਮਣੇ ਭਰਪੂਰ ਗੁੰਡਾਗਰਦੀ ਦਿਖਾਈ ਗਈ ਅਤੇ ਸ਼ਰੇਆਮ ਤੇਜ਼ਧਾਰ ਹਥਿਆਰ ਚਲਾਏ ਗਏ। 

ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ : ਦੁਕਾਨ 'ਤੇ ਚੀਜ਼ ਲੈਣ ਗਈ 6 ਸਾਲਾਂ ਬੱਚੀ ਨੂੰ ਕਬਿਰਸਤਾਨ ਲਿਜਾ ਕੇ ਕੀਤਾ ਜਬਰ-ਜ਼ਿਨਾਹ

 

ਮਿਲੀ ਜਾਣਕਾਰੀ ਅਨੁਸਾਰ ਇਕ ਧਿਰ ਪਿੰਡ ਦਬੂੜੀ ਨਾਲ ਸਬੰਧਿਤ ਹੈ ਅਤੇ ਦੂਜੀ ਧਿਰ ਪਿੰਡ ਖੋਖਰ ਰਾਜਪੂਤਾਂ ਨਾਲ ਸਬੰਧਿਤ ਹੈ। ਇਨ੍ਹਾਂ ਦੋਵਾਂ ਧਿਰਾਂ ਦੇ ਪੁੱਤਰ ਵਿਦੇਸ਼ ਰਹਿੰਦੇ ਹਨ ਅਤੇ ਉਨ੍ਹਾਂ ਦੋਵਾਂ ਪੁੱਤਰਾਂ ਦਰਮਿਆਨ ਵਿਦੇਸ਼ ’ਚ ਹੀ ਪੈਸਿਆਂ ਦੇ ਆਪਸੀ ਲੈਣ-ਦੇਣ ਨੂੰ ਲੈ ਕੇ ਹੀ ਇੱਥੇ ਇਹ ਦੋਵੇਂ ਧਿਰਾਂ ਆਪਸ ’ਚ ਝਗੜ ਪਈਆਂ। ਝਗੜੇ ਦੌਰਾਨ ਇਕ ਧਿਰ ਦੇ 2 ਵਿਅਕਤੀ ਜ਼ਖ਼ਮੀ ਹੋ ਗਏ। ਉਹ ਸਿਵਲ ਹਸਪਤਾਲ ਇਲਾਜ ਲਈ ਦਾਖਿਲ ਸੀ ਕਿ ਹਸਪਤਾਲ ਪਹੁੰਚ ਕੇ ‌ਦੇਰ ਰਾਤ ਦੂਜੀ ਧਿਰ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ - ਵਿਕਣ ਵਾਲੀ ਹੈ ਭਾਰਤ ਦੀ ਪ੍ਰਸਿੱਧ ਨਮਕੀਨ-ਸਨੈਕਸ ਕੰਪਨੀ 'ਹਲਦੀਰਾਮ'! ਬਲੈਕਸਟੋਨ ਨੇ ਲਾਈ ਬੋਲੀ

ਸਿਵਲ ਹਸਪਤਾਲ ’ਚ ਦਾਖਲ ਜ਼ਖਮੀ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਅਮਰੀਕਾ ਰਹਿੰਦਾ ਹੈ। ਪਿੰਡ ਖੋਖਰ ਰਾਜਪੂਤਾਂ ਦਾ ਇਕ ਨੌਜਵਾਨ ਕੁਝ ਸਮਾਂ ਪਹਿਲਾਂ ਅਮਰੀਕਾ ਗਿਆ ਸੀ। ਇਸ ਦੌਰਾਨ ਉਸ ਦੇ ਚਾਚੇ ਦੇ ਲੜਕੇ ਨੇ ਕੁਝ ਪੈਸੇ ਦੇ ਕੇ ਉਸ ਦੀ ਮਦਦ ਕੀਤੀ। ਹੁਣ ਉਕਤ ਨੌਜਵਾਨ ਨੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਜਦੋਂ ਚਾਚੇ ਦੇ ਲੜਕੇ ਨੇ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਇਸ ਦੌਰਾਨ ਦੋਵਾਂ ’ਚ ਬਹਿਸ ਹੋ ਗਈ। ਇਸ ’ਤੇ ਚਾਚੇ ਦੇ ਲੜਕੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਾਮਲੇ ਦੀ ਸੂਚਨਾ ਦਿੱਤੀ।

​​​ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਇਸ ਸਬੰਧੀ ਉਨ੍ਹਾਂ ਉਕਤ ਨੌਜਵਾਨ ਦੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ। ਸੋਮਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਸਬੰਧੀ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਉਕਤ ਨੌਜਵਾਨ ਦਾ ਭਰਾ ਆਪਣੇ ਕੁਝ ਦੋਸਤਾਂ ਨਾਲ ਮੌਕੇ ’ਤੇ ਪਹੁੰਚ ਗਿਆ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਉਸ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਪਿੰਡ ਦੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਹਮਲਾਵਰਾਂ ਨੂੰ ਉਥੋਂ ਭਜਾ ਦਿੱਤਾ। ਉਹ ਆਪਣੇ ਚਾਚੇ ਦੇ ਲੜਕੇ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਇਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਤੋਂ ਬਾਅਦ ਉਹ ਆਈ. ਸੀ. ਯੂ. ਦੇ ਬਾਹਰ ਖੜ੍ਹਾ ਸੀ। 

ਇਹ ਵੀ ਪੜ੍ਹੋ - 5 ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਕੁੜੀ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਉਸ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਦੂਜੇ ਪਾਸੇ ਸਦਰ ਥਾਣਾ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦਬੂੜੀ ਅਤੇ ਖੋਖਰ ਰਾਜਪੂਤਾਂ ਦੇ 2 ਨੌਜਵਾਨਾਂ ਦਾ ਅਮਰੀਕਾ ’ਚ ਪੈਸਿਆਂ ਦੇ ਲੈਣ-ਦੇਣ ਸੀ। ਸਮਝੌਤੇ ਦੌਰਾਨ ਦੋਵਾਂ ਧਿਰਾਂ ’ਚ ਲੜਾਈ ਹੋਈ। ਇਸ ਤੋਂ ਬਾਅਦ ਸਿਵਲ ਹਸਪਤਾਲ ’ਚ ਖੋਖਰ ਰਾਜਪੂਤ ਪਾਰਟੀ ਨੇ ਦਬੂੜੀ ਪਾਰਟੀ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ, ਜਦੋਂਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ - 50 ਘੰਟਿਆਂ ਬਾਅਦ ਨਹਿਰ ’ਚੋਂ ਬਰਾਮਦ ਹੋਈ 14 ਸਾਲਾ ਬੱਚੇ ਦੀ ਲਾਸ਼, ਦੋ ਭੈਣਾਂ ਦਾ ਸੀ ਇਕੱਲਾ ਭਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News