ਜੰਮੂ-ਕਸ਼ਮੀਰ ਦੀ ਆਵਾਜਾਈ ਪੁਲਸ ਕਰੇਗੀ ''ਨੀਟ'' ਵਿਦਿਆਰਥੀਆਂ ਦੀ ਮਦਦ

Saturday, Sep 12, 2020 - 02:51 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਆਵਾਜਾਈ ਪੁਲਸ ਐਤਵਾਰ ਨੂੰ ਹੋਣ ਵਾਲੀ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ 270 ਕਿਲੋਮੀਟਰ ਲੰਬੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਯਾਤਰਾ ਦੌਰਾਨ ਮਦਦ ਕਰੇਗੀ। ਪ੍ਰ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਹੋਵੇ, ਇਸ ਲਈ ਸ਼ਨੀਵਾਰ ਨੂੰ ਜੰਮੂ ਅਤੇ ਸ਼੍ਰੀਨਗਰ ਦੋਹਾਂ ਵਲੋਂ ਸਿਰਫ ਹਲਕੇ ਵਾਹਨਾਂ ਨੂੰ ਹਾਈਵੇਅ 'ਤੇ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਈਵੇਅ 'ਤੇ ਭਾਰੀ ਵਾਹਨਾਂ ਨੂੰ ਆਗਿਆ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਾਈਵੇਅ 'ਤੇ ਕਿਸੇ ਤਰ੍ਹਾਂ ਦੀ ਆਵਾਜਾਈ ਜਾਮ ਜਾਂ ਕਿਸੇ ਹੋਰ ਪਰੇਸ਼ਾਨੀ ਤੋਂ ਬਚਣ ਲਈ ਸਿਰਫ ਹਲਕੇ ਵਾਹਨਾਂ ਨੂੰ ਹੀ ਆਗਿਆ ਦੇਣ ਦਾ ਫ਼ੈਸਲਾ ਲਿਆ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਹਾਈਵੇਅ ਤੋਂ ਯਾਤਰਾ ਦੌਰਾਨ ਜੇਕਰ ਕਿਸੇ ਵੀ ਨੀਟ ਉਮੀਦਵਾਰ ਨੂੰ ਮਦਦ ਅਤੇ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਉਹ ਸ਼੍ਰੀਨਗਰ, ਰਾਮਬਨ ਅਤੇ ਉਧਮਪੁਰ ਵਿਚ ਆਵਾਜਾਈ ਕੰਟਰੋਲ ਇਕਾਈ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਰਮਿਆਨ 86 ਕਿਲੋਮੀਟਰ ਲੰਬੇ ਇਤਿਹਾਸਕ ਮੁਗ਼ਲ ਰੋਡ ਅਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁੰਛ ਨਾਲ ਜੋੜ ਵਾਲੇ ਹਾਈਵੇਅ 'ਤੇ ਤਾਜ਼ੇ ਫ਼ਲ ਲੈ ਕੇ ਜਾ ਰਹੇ ਟਰੱਕਾਂ ਨੂੰ ਇਕ ਪਾਸੜ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ। ਕਿਸੇ ਵੀ ਵਾਹਨ ਨੂੰ ਉਲਟ ਦਿਸ਼ਾ ਤੋਂ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 434 ਕਿਲੋਮੀਟਰ ਲੰਬਾ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ, ਕਸ਼ਮੀਰ ਨੂੰ ਲੱਦਾਖ ਨਾਲ ਜੋੜਨ ਵਾਲੀ ਇਕ ਮਾਤਰ ਸੜਕ ਨੂੰ ਵੀ ਸਿਰਫ ਜ਼ਰੂਰੀ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਿਆ ਗਿਆ ਹੈ।


Tanu

Content Editor

Related News