ਜੰਮੂ-ਕਸ਼ਮੀਰ ''ਚ ਜਾਣੋ ਸਵੇਰੇ 9 ਵਜੇ ਤੱਕ ਦੀ ਵੋਟ ਫ਼ੀਸਦੀ, ਤਸਵੀਰਾਂ ''ਚ ਵੇਖੋ ਵੋਟਰਾਂ ''ਚ ਉਤਸ਼ਾਹ

Wednesday, Sep 18, 2024 - 10:38 AM (IST)

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਬੁੱਧਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਪਹਿਲੇ ਦੋ ਘੰਟਿਆਂ (9 ਵਜੇ ਤੱਕ) ਵਿਚ 11.11 ਫੀਸਦੀ ਵੋਟਿੰਗ ਹੋਈ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ 10 ਸਾਲ ਬਾਅਦ ਚੋਣਾਂ ਹੋ ਰਹੀਆਂ ਹਨ।  ਅੱਜ ਸਵੇਰੇ 7 ਵਜੇ ਤੋਂ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ 'ਚ ਅੱਜ ਪਹਿਲੇ ਪੜਾਅ 'ਚ ਸੱਤ ਜ਼ਿਲ੍ਹਿਆਂ ਦੀਆਂ 24 ਸੀਟਾਂ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਜਿਸ ਵਿਚ ਅੱਠ ਸੀਟਾਂ ਜੰਮੂ ਡਿਵੀਜ਼ਨ ਤੋਂ ਅਤੇ 16 ਦੱਖਣੀ ਕਸ਼ਮੀਰ ਖੇਤਰ ਦੀਆਂ ਹਨ।

ਸਵੇਰ ਤੋਂ ਹੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਵਿਚ ਖੜ੍ਹੇ ਵੇਖੇ ਗਏ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੱਜ ਪਹਿਲੇ ਪੜਾਅ 'ਚ ਸੱਤ ਜ਼ਿਲ੍ਹਿਆਂ-ਅਨੰਤਨਾਗ, ਡੋਡਾ, ਕਿਸ਼ਤਵਾੜ, ਕੁਲਗਾਮ, ਪੁਲਵਾਮਾ, ਰਾਮਬਨ ਅਤੇ ਸ਼ੋਪੀਆਂ ਵਿਚ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ਵਿਚ 5.66 ਲੱਖ ਨੌਜਵਾਨਾਂ ਸਮੇਤ ਲਗਭਗ 23.27 ਲੱਖ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਰਨਗੇ।

ਦੱਸ ਦੇਈਏ ਕਿ ਅੱਤਵਾਦੀ ਹਮਲੇ ਨੂੰ ਵੇਖਦੇ ਹੋਏ ਸੁਰੱਖਿਆ ਦੀਆਂ ਤਿਆਰੀਆਂ ਪੁਖਤਾ ਕੀਤੀਆਂ ਗਈਆਂ ਹਨ। ਕਰੀਬ 10 ਸਾਲਾਂ ਬਾਅਦ ਇੱਥੇ ਵੋਟਾਂ ਪੈ ਰਹੀਆਂ ਹਨ। ਤਿੰਨ ਪੜਾਵਾਂ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਜੰਮੂ-ਕਸ਼ਮੀਰ ਚੋਣਾਂ ਦੇ ਨਤੀਜਿਆਂ ਦਾ ਐਲਾਨ 8 ਅਕਤੂਬਰ ਨੂੰ ਹੋਵੇਗਾ। ਵੋਟਿੰਗ ਜਾਰੀ ਹੈ। ਲੋਕਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਾਰੀਆਂ ਥਾਵਾਂ 'ਤੇ ਠੀਕ ਤਰ੍ਹਾਂ ਨਾਲ ਵੋਟਿੰਗ ਹੋ ਰਹੀ ਹੈ। 


Tanu

Content Editor

Related News