ਅਲੀ ਮੁਹੰਮਦ ਦੇ ਬਣਾਏ ਲੱਕੜ ਦੇ ਭਾਂਡਿਆਂ ਨੇ ਖੱਟੀ ਪ੍ਰਸਿੱਧੀ, ਵਿਦੇਸ਼ਾਂ 'ਚ ਹੋਣ ਲੱਗੀ ਡਿਮਾਂਡ
Wednesday, Apr 19, 2023 - 12:28 PM (IST)
ਬਡਗਾਮ- ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦਾ ਇਕ ਹੁਨਰਮੰਦ ਕਾਰੀਗਰ ਅਲੀ ਮੁਹੰਮਦ ਆਪਣੇ ਵਿਲੱਖਣ ਲੱਕੜ ਦੇ ਰਸੋਈ ਦੇ ਭਾਂਡਿਆਂ ਲਈ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਕੇਤਲੀ, ਸਮੋਵਰ ਅਤੇ ਖਾਣੇ ਦੇ ਕਟੋਰਿਆਂ ਸਮੇਤ ਉਸ ਦੀਆਂ ਬਣਾਈਆਂ ਚੀਜ਼ਾਂ ਨੇ ਨਾ ਸਿਰਫ਼ ਸਥਾਨਕ ਲੋਕਾਂ ਦਾ ਧਿਆਨ ਖਿੱਚਿਆ ਹੈ, ਸਗੋਂ ਵਿਦੇਸ਼ੀ ਲੋਕਾਂ ਦਾ ਵੀ ਧਿਆਨ ਖਿੱਚਿਆ ਹੈ ਜੋ ਐਲਮੀਨੀਅਮ ਦੇ ਭਾਂਡਿਆਂ ਦੀ ਬਜਾਏ ਲੱਕੜ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਦੇ ਸਿਹਤ ਲਾਭਾਂ ਨੂੰ ਮਹੱਤਵ ਦਿੰਦੇ ਹਨ। ਅਲੀ ਮੁਹੰਮਦ ਮੁਤਾਬਕ ਉਸ ਨੂੰ ਲੱਕੜ ਦੇ ਭਾਂਡਿਆਂ ਦੀਆਂ ਚੀਜ਼ਾਂ ਬਣਾਉਣ ਦਾ ਵਿਚਾਰ ਉਦੋਂ ਆਇਆ ਜਦੋਂ ਇਕ ਹਕੀਮ ਇਕ ਮਰੀਜ਼ ਲਈ ਲੱਕੜ ਦਾ ਗਿਲਾਸ ਲੈਣ ਲਈ ਉਸ ਕੋਲ ਆਇਆ।
ਇਹ ਵੀ ਪੜ੍ਹੋ- J&K ਦੀ 'ਵਾਇਰਲ ਗਰਲ' ਸੀਰਤ ਬਣਨਾ ਚਾਹੁੰਦੀ ਹੈ IAS ਅਫ਼ਸਰ, PM ਮੋਦੀ ਨੂੰ ਕੀਤੀ ਇਹ ਖ਼ਾਸ ਅਪੀਲ
ਇਸ ਸੰਕਲਪ ਤੋਂ ਪ੍ਰਭਾਵਿਤ ਹੋ ਕੇ ਅਲੀ ਮੁਹੰਮਦ ਨੇ ਸ਼ਿਲਪਕਾਰੀ 'ਚ ਡੂੰਘੀ ਦਿਲਚਸਪੀ ਲਈ ਅਤੇ ਉਸ ਦੀ ਦਿਲਚਸਪੀ ਵਧਦੀ ਗਈ ਕਿਉਂਕਿ ਉਸ ਨੇ ਲੱਕੜ ਦੇ ਭਾਂਡਿਆਂ ਦੀ ਵਰਤੋਂ ਕਰਨ ਦੇ ਸਿਹਤ ਲਾਭਾਂ ਬਾਰੇ ਵਿਸਥਾਰ ਨਾਲ ਜਾਣਿਆ। ਅਲੀ ਨੇ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਐਲੂਮੀਨੀਅਮ ਦੇ ਭਾਂਡੇ ਸਿਹਤ 'ਤੇ ਮਾੜੇ ਪ੍ਰਭਾਵ ਪਾ ਸਕਦੇ ਹਨ, ਜਦੋਂ ਕਿ ਲੱਕੜ ਦੇ ਭਾਂਡੇ ਸੁਰੱਖਿਅਤ ਅਤੇ ਵਧੇਰੇ ਵਾਤਾਵਰਣ-ਅਨੁਕੂਲ ਹਨ। ਮੈਂ ਇਸ ਸ਼ਿਲਪ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਅਤੇ ਲੱਕੜ ਦੇ ਭਾਂਡਿਆਂ ਦੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ।
ਇਹ ਵੀ ਪੜ੍ਹੋ- ਸ਼ਿਮਲਾ ਪਹੁੰਚਣ 'ਤੇ ਰਾਸ਼ਟਰਪਤੀ ਮੁਰਮੂ ਦਾ CM ਸੁੱਖੂ ਵਲੋਂ ਨਿੱਘਾ ਨਾਲ ਸਵਾਗਤ
ਅਲੀ ਮੁਹੰਮਦ ਨੂੰ ਵਿਦੇਸ਼ੀਆਂ ਤੋਂ ਵੀ ਆਰਡਰ ਮਿਲੇ ਹਨ, ਜੋ ਉਨ੍ਹਾਂ ਦੀ ਲੱਕੜ ਦੀਆਂ ਬਣੀਆਂ ਚੀਜ਼ਾਂ ਅਤੇ ਸਿਹਤ ਦੇ ਅਨੁਕੂਲ ਪਹਿਲੂਆਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਵਲੋਂ ਬਣਾਈਆਂ ਲੱਕੜ ਦੀਆਂ ਚੀਜ਼ਾਂ ਦੇਖਣ ਵੀ ਵਧੇਰੇ ਆਕਰਸ਼ਕ ਹਨ, ਜੋ ਕਿ ਉਸ ਦੀ ਕਾਰੀਗਰੀ ਅਤੇ ਵਿਸਥਾਰ ਵੱਲ ਧਿਆਨ ਦਿੰਦੀਆਂ ਹਨ। ਉਹ ਧਿਆਨ ਨਾਲ ਲੱਕੜ ਦੀ ਕਿਸਮ ਦੀ ਚੋਣ ਕਰਦਾ ਹੈ ਅਤੇ ਹਰ ਵਸਤੂ ਨੂੰ ਸ਼ੁੱਧਤਾ ਅਤੇ ਦੇਖਭਾਲ ਨਾਲ ਤਿਆਰ ਕਰਨ ਲਈ ਰਵਾਇਤੀ ਤਕਨੀਕਾਂ ਦੀ ਵਰਤੋਂ ਕਰਦਾ ਹੈ।
ਇਹ ਵੀ ਪੜ੍ਹੋ- 'ਅੱਜ ਬਿਲਕਿਸ ਬਾਨੋ ਹੈ ਤਾਂ ਕੱਲ ਕੋਈ ਹੋਰ ਹੋਵੇਗਾ', ਦੋਸ਼ੀਆਂ ਦੀ ਰਿਹਾਈ 'ਤੇ SC ਤੋਂ ਸਰਕਾਰ ਨੂੰ ਫ਼ਟਕਾਰ
ਅਲੀ ਮੁਹੰਮਦ ਦਾ ਕਹਿਣਾ ਹੈ ਕਿ ਮੈਂ ਇਨ੍ਹਾਂ ਲੱਕੜ ਦੇ ਰਸੋਈ ਦੇ ਭਾਂਡਿਆਂ ਨੂੰ ਬਣਾਉਣ ਵਿਚ ਮਾਣ ਮਹਿਸੂਸ ਕਰਦਾ ਹਾਂ। ਇਹ ਮੇਰੇ ਲਈ ਸਿਰਫ਼ ਇਕ ਕੰਮ ਨਹੀਂ ਹੈ, ਸਗੋਂ ਇਕ ਜਨੂੰਨ ਹੈ। ਮੈਂ ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਆਪਣੇ ਰਿਵਾਇਤ ਸ਼ਿਲਪ ਨੂੰ ਸੁਰੱਖਿਅਤ ਕਰਨ ਵਿਚ ਭਰੋਸਾ ਕਰਦਾ ਹਾਂ। ਸਿਹਤ ਲਾਭਾਂ ਤੋਂ ਇਲਾਵਾ ਅਲੀ ਮੁਹੰਮਦ ਦੀਆਂ ਲੱਕੜ ਦੀਆਂ ਚੀਜ਼ਾਂ ਟਿਕਾਊ ਜੀਵਨ ਵਿਚ ਵੀ ਯੋਗਦਾਨ ਪਾਉਂਦੀਆਂ ਹਨ। ਅਲੀ ਮੁਹੰਮਦ ਨੇ ਅੱਗੇ ਕਿਹਾ ਕਿ ਮੈਂ ਹੁਣ ਤੱਕ ਮਿਲੇ ਸਮਰਥਨ ਅਤੇ ਪ੍ਰਸ਼ੰਸਾ ਲਈ ਸ਼ੁਕਰਗੁਜ਼ਾਰ ਹਾਂ। ਮੇਰਾ ਟੀਚਾ ਲੱਕੜ ਦੇ ਭਾਂਡਿਆਂ ਦੀ ਵਰਤੋਂ ਕਰਨ ਦੇ ਸਿਹਤ ਅਤੇ ਵਾਤਾਵਰਣ ਸੰਬੰਧੀ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਇਹ ਵੀ ਪੜ੍ਹੋ- ਕਰਨਾਟਕ ਦੇ 31 ਲੋਕ ਸੂਡਾਨ ਯੁੱਧ 'ਚ ਫਸੇ, ਕਈ ਦਿਨਾਂ ਤੋਂ ਹਨ ਭੁੱਖੇ-ਪਿਆਸੇ