ਜੰਮੂ : 10 ਮਿੰਟ ਦੇਰ ਨਾਲ ਆਉਣ ''ਤੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ

06/20/2019 10:35:49 AM

ਜੰਮੂ— ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਸਥਿਤ ਹੌਸਟਲ 'ਚ 10 ਮਿੰਟ ਦੇਰ ਨਾਲ ਆਉਣ 'ਤੇ ਇਕ ਅਧਿਆਪਕ ਨੇ 20 ਤੋਂ ਵੱਧ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ। ਅਧਿਆਪਕ ਵਲੋਂ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਬਾਲ ਕਲਿਆਣ ਕਮੇਟੀ ਨੇ ਅਧਿਆਪਕ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਆਪਕ ਨੂੰ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ ਅਤੇ ਅਜਿਹਾ ਨਾ ਕਰਨ 'ਤੇ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਓਧਰ ਕੋਆਰਡੀਨੇਟਰ ਚਾਈਲਡ ਲਾਈਨ ਡਿਪਾਰਟਮੈਂਟ ਨੇ ਕਿਹਾ ਕਿ ਅਧਿਆਪਕ ਨੇ ਮੰਨਿਆ ਹੈ ਕਿ ਉਸ ਨੂੰ ਬਾਲ ਕਲਿਆਣ ਕਮੇਟੀ ਸਾਹਮਣੇ ਪੇਸ਼ ਹੋਣਾ ਪਵੇਗਾ ਜਾਂ ਫਿਰ ਸਖਤ ਕਾਰਵਾਈ ਕੀਤੀ ਜਾਵੇਗੀ।

PunjabKesari
ਮੁਰਗਾ ਬਣਾ ਕੇ ਬੈਲਟ ਨਾਲ ਕੁੱਟੇ ਵਿਦਿਆਰਥੀ—
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਗੁੱਜਰ ਐਂਡ ਬਕਰਵਾਲ ਹੌਸਟਲ ਹੈ, ਜਿੱਥੇ ਹੌਸਟਲ 'ਚ ਰਹਿਣ ਵਾਲੇ ਵਿਦਿਆਰਥੀ 10 ਮਿੰਟ ਦੀ ਦੇਰੀ ਨਾਲ ਪੁੱਜੇ। ਇਸ ਗੱਲ ਤੋਂ ਨਾਰਾਜ਼ ਅਧਿਆਪਕ ਨੇ ਉਨ੍ਹਾਂ ਨੂੰ ਪਹਿਲਾਂ ਤਾਂ ਮੁਰਗਾ ਬਣਾਇਆ ਅਤੇ ਉਸ ਮਗਰੋਂ ਉਨ੍ਹਾਂ ਦੀ ਬੈਲਟ ਨਾਲ ਕੁੱਟਮਾਰ ਕੀਤੀ।

PunjabKesari

ਅਧਿਆਪਕ ਦੇ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਦੇ ਹੋਏ ਕਿਸੇ ਨੇ ਤਸਵੀਰ ਖਿੱਚ ਲਈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਸੋਸ਼ਲ ਮੀਡੀਆ 'ਤੇ ਅਧਿਆਪਕ ਦੀ ਅਜਿਹੀ ਤਸਵੀਰ ਦੇਖਣ ਤੋਂ ਬਾਅਦ ਬਾਲ ਕਲਿਆਣ ਕਮੇਟੀ ਐਕਸ਼ਨ ਵਿਚ ਆ ਗਿਆ ਅਤੇ ਅਧਿਆਪਕ ਨੂੰ ਨੋਟਿਸ ਜਾਰੀ ਕਰ ਦਿੱਤਾ।


Tanu

Content Editor

Related News