ਰੇਲਵੇ ਟਿਕਟ ਬੁਕਿੰਗ ਦੇ ਬਦਲੇ ਨਿਯਮ, ਯਾਤਰਾ ਤੋਂ ਪਹਿਲਾਂ ਜਾਣਨਾ ਬਹੁਤ ਜ਼ਰੂਰੀ

Tuesday, Oct 20, 2020 - 05:38 PM (IST)

ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਰੇਲ ਟਿਕਟ ਬੁਕਿੰਗ ਅਤੇ ਰਿਜ਼ਰਵੇਸ਼ਨ ਚਾਰਟ ਦੇ ਸੰਬੰਧ ਵਿਚ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਨਿਯਮਾਂ ਵਿਚ ਤਬਦੀਲੀ ਆਉਣ ਤੋਂ ਬਾਅਦ ਯਾਤਰੀਆਂ ਨੂੰ ਅਚਾਨਕ ਪਹਿਲਾਂ ਨਾਲੋਂ ਰੇਲ ਟਿਕਟਾਂ ਦੀ ਬੁਕਿੰਗ ਲਈ ਵਧੇਰੇ ਸਮਾਂ ਮਿਲੇਗਾ। ਯਾਨੀ ਹੁਣ ਯਾਤਰੀ ਟ੍ਰੇਨ ਦੇ ਸਟੇਸ਼ਨ ਤੋਂ ਨਿਕਲਣ ਤੋਂ 30 ਮਿੰਟ ਪਹਿਲਾਂ ਤੱਕ ਟਿਕਟ ਬੁੱਕ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਤਿਉਹਾਰਾਂ ਦੇ ਮੌਸਮ ਵਿਚ ਵੱਧ ਰਹੀ ਮੰਗ ਦੇ ਮੱਦੇਨਜ਼ਰ ਭਾਰਤੀ ਰੇਲਵੇ ਭਲਕੇ 392 ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰ ਰਿਹਾ ਹੈ। ਭਾਵ 20 ਅਕਤੂਬਰ 2020 ਤੋਂ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਛੱਠ ਪੂਜਾ ਲਈ ਯਾਤਰੀਆਂ ਦੀ ਜ਼ਬਰਦਸਤ ਮੰਗ ਨੂੰ ਪੂਰਾ ਕਰਨ ਲਈ ਇਹ ਫੈਸਟੀਵਲ ਵਿਸ਼ੇਸ਼ ਰੇਲ ਗੱਡੀਆਂ ਕੋਲਕਾਤਾ, ਪਟਨਾ, ਵਾਰਾਣਸੀ, ਲਖਨੳੂ ਦਿੱਲੀ ਤੋਂ ਚੱਲਣਗੀਆਂ। ਆਰ.ਪੀ.ਐਫ. ਨੇ ਤਿਉਹਾਰ ਦੀਆਂ ਵਿਸ਼ੇਸ਼ ਰੇਲ ਗੱਡੀਆਂ ਦੇ ਨਾਲ ਤਾਲਾਬੰਦੀ ਤੋਂ ਬਾਅਦ ਹੁਣ ਤੱਕ ਸ਼ੁਰੂ ਹੋਈਆਂ ਰੇਲ ਗੱਡੀਆਂ ਲਈ ਸਖਤ ਨਿਯਮ ਜਾਰੀ ਕੀਤੇ ਹਨ।

ਪਹਿਲਾਂ ਕੀ ਸਨ ਨਿਯਮ?

ਰੇਲਵੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਲਾਗ ਤੋਂ ਪਹਿਲਾਂ ਦੇ ਨਿਯਮਾਂ ਤਹਿਤ ਟ੍ਰੇਨ ਦੇ ਸਟੇਸ਼ਨ ਤੋਂ ਚਲਣ ਤੋਂ 4 ਘੰਟੇ ਪਹਿਲਾਂ ਰਿਜ਼ਰਵੇਸ਼ਨ ਚਾਰਟ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇੰਟਰਨੈਟ ਜਾਂ ਪੀ.ਆਰ.ਐਸ. ਪ੍ਰਣਾਲੀ ਦੁਆਰਾ ਉਪਲਬਧ ਬੁਕਿੰਗ ਪਹਿਲਾਂ ਆਓ-ਪਹਿਲਾਂ ਪਾਓ ਅਧਾਰ ’ਤੇ ਹੁੰਦੀ ਸੀ। ਇਹ ਬੁਕਿੰਗ ਦੂਸਰਾ ਰਿਜ਼ਰਵੇਸ਼ਨ ਚਾਰਟ ਬਣਨ ਤੋਂ ਪਹਿਲਾਂ ਤੱਕ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ: ਹਾਈ ਸਪੀਡ ਰੇਲ ਗੱਡੀਆਂ ਲਈ ਨਵੀਂਆਂ ਰੇਲ ਪਟੜੀਆਂ ਤਿਆਰ, ਕੰਪਨੀ ਨੂੰ ਭਾਰਤੀ ਰੇਲਵੇ ਨੇ ਦਿੱਤੀ ਮਨਜ਼ੂਰੀ

ਕਿਹੜੇ ਯਾਤਰੀਆਂ ਨੂੰ ਲਾਭ ਹੋਵੇਗਾ?

ਰੇਲਵੇ ਦੇ ਇਸ ਨਵੇਂ ਨਿਯਮ ਦਾ ਫਾਇਦਾ ਉਨ੍ਹਾਂ ਯਾਤਰੀਆਂ ਨੂੰ ਹੋਵੇਗਾ ਜੋ ਅਚਾਨਕ ਕਿਤੇ ਜਾਣਾ ਪੈ ਜਾਂਦਾ þ। ਅਜਿਹੇ ਯਾਤਰੀਆਂ ਲਈ ਟਿਕਟ ਬੁਕਿੰਗ ਦੀ ਸਹੂਲਤ ਆਨਲਾਈਨ ਅਤੇ ਪੀ.ਆਰ.ਐਸ. ਟਿਕਟ ਕਾੳੂਂਟਰਾਂ ਤੋਂ ਟ੍ਰੇਨ ਦੇ ਸਟੇਸ਼ਨ ਤੋਂ ਤੁਰਨ ਤੋਂ 30 ਮਿੰਟ ਪਹਿਲਾਂ ਤੱਕ ਹੋ ਸਕੇਗੀ।

ਇਹ ਵੀ ਪੜ੍ਹੋ: PNB ਘਪਲਾ : ਬੈਂਕ ਦੇ ਸਾਬਕਾ ਅਧਿਕਾਰੀ ਖ਼ਿਲਾਫ਼ 1 ਕਰੋੜ ਦਾ ਮਾਮਲਾ ਦਰਜ, ਨੀਰਵ ਮੋਦੀ ਨਾਲ ਜੁੜੀਆਂ ਨੇ ਤਾਰਾਂ


Harinder Kaur

Content Editor

Related News