ISRO ਨੇ ਸਟੇਸ਼ਨਰੀ ਪਲਾਜ਼ਮਾ ਥ੍ਰਸਟਰ ਦਾ ਪ੍ਰੀਖਣ ਸਫ਼ਲਤਾਪੂਰਨ ਕੀਤਾ ਪੂਰਾ

Saturday, Mar 29, 2025 - 01:15 PM (IST)

ISRO ਨੇ ਸਟੇਸ਼ਨਰੀ ਪਲਾਜ਼ਮਾ ਥ੍ਰਸਟਰ ਦਾ ਪ੍ਰੀਖਣ ਸਫ਼ਲਤਾਪੂਰਨ ਕੀਤਾ ਪੂਰਾ

ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ 300 ਐੱਮਐੱਨ (ਮਿਲਿਨਊਟਨ) 'ਸਟੇਸ਼ਨਰੀ ਪਲਾਜ਼ਮਾ ਥ੍ਰਸਟਰ' 'ਤੇ 1,000 ਘੰਟੇ ਦਾ ਜੀਵਨਕਾਲ ਪ੍ਰੀਖਣ ਸਫ਼ਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ ਹੈ। ਇਹ ਥ੍ਰਸਟਰ ਸੈਟੇਲਾਈਟਾਂ ਦੀ ਬਿਜਲੀ ਪ੍ਰੋਪਲਸ਼ਨ ਸਿਸਟਮ 'ਚ ਸ਼ਾਮਲ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਅਜਿਹਾ ਪ੍ਰਸਤਾਵ ਹੈ ਕਿ ਇਲੈਕਟ੍ਰਿਕ ਪ੍ਰੋਪਲਸ਼ਨ ਦਾ ਇਸਤੇਮਾਲ ਪੁਲਾੜ ਏਜੰਸੀ ਦੇ ਸੈਟੇਲਾਈਟਾਂ 'ਚ ਰਸਾਇਣਕ ਪ੍ਰੋਪਲਸ਼ਨ ਪ੍ਰਣਾਲੀ ਦੇ ਸਥਾਨ 'ਤੇ ਕੀਤਾ ਜਾਵੇਗਾ ਅਤੇ ਇਸ ਨਾਲ ਅਜਿਹੇ ਸੰਚਾਰ ਸੈਟੇਲਾਈਟਾਂ ਲਈ ਰਾਹ ਪੱਕਾ ਹੋਵੇਗਾ, ਜੋ ਔਰਬਿਟ ਸਮੇਤ ਹੋਰ ਕੰਮਾਂ ਲਈ ਸਿਰਫ਼ ਇਲੈਕਟ੍ਰਿਕ ਪ੍ਰੋਪਲਸ਼ਨ ਸਿਸਟਮ ਦਾ ਇਸਤੇਮਾਲ ਕਰਨਗੇ। 

ਇਸਰੋ ਨੇ ਕਿਹਾ ਕਿ ਇਨ੍ਹਾਂ ਥ੍ਰਸਟਰ ਦੇ ਸ਼ਾਮਲ ਹੋਣ ਨਾਲ ਵਿਆਪਕ ਪੈਮਾਨੇ 'ਤੇ ਬਚਤ ਹੋਵੇਗੀ, ਜਿਸ ਨਾਲ ਸੰਚਾਰ ਸੈਟੇਲਾਈਟਾਂ 'ਚ 'ਟਰਾਂਸਪੋਂਡਰ' ਸਮਰੱਥਾ ਨੂੰ ਵਧਾਉਣ 'ਚ ਮਦਦ ਮਿਲੇਗੀ। ਉਸ ਨੇ ਕਿਹਾ ਕਿ ਇਨ੍ਹਾਂ ਥ੍ਰਾਸਟਰ 'ਚ ਪ੍ਰੋਪਲਸ਼ਨ ਵਜੋਂ ਰਸਾਇਣਕ ਤੱਤ 'ਜ਼ੇਨੋਨ' ਦਾ ਇਸਤੇਮਾਲ ਕੀਤਾ ਗਿਆ ਹੈ। ਪੁਲਾੜ ਪ੍ਰੋਪਲਸ਼ਨ ਸਿਸਟਮ ਦਾ ਇਕ ਪ੍ਰਮੁੱਖ ਪ੍ਰਦਰਸ਼ਨ ਸੂਚਕ ਯਾਨੀ 'ਇਲੈਕਟ੍ਰਿਕ ਪ੍ਰੋਪਲਸ਼ਨ ਸਿਸਟਮ' ਦਾ ਵਿਸ਼ੇਸ਼ ਪ੍ਰਭਾਵ ਰਵਾਇਤੀ ਪ੍ਰੋਪਲਸ਼ਨ ਸਿਸਟਮ ਤੋਂ ਘੱਟੋ-ਘੱਟ 6 ਗੁਣਾ ਵਧ ਹੈ। ਉਸ ਨੇ ਕਿਹਾ,''ਇਹ ਪ੍ਰੀਖਣ 5.4 ਕਿਲੋਵਾਟ ਦੀ ਪੂਰੀ ਸ਼ਕਤੀ ਪੱਧਰ 'ਤੇ ਉਸ ਔਰਬਿਟ 'ਚ ਕਤੀਾ ਗਿਆ, ਜੋ ਪੁਲਾੜ ਦੀਆਂ ਸਥਿਤੀਆਂ ਅਨੁਸਾਰ ਕੰਮ ਕਰਦਾ ਹੈ। ਇਸ ਦੌਰਾਨ 'ਇਲੈਕਟ੍ਰੋਡ ਲਾਈਨਰ' ਦੇ ਡਿਗਰੇਡੇਸ਼ਨ ਦੀ ਸਮੇਂਸਮੇਂ 'ਤੇ ਨਿਗਰਾਨੀ ਕੀਤੀ ਗਈ।'' ਇਸਰੋ ਨੇ ਕਿਹਾ,"ਇਹ ਪ੍ਰੀਖਣ ਸੈਟੇਲਾਈਟਾਂ 'ਚ ਸ਼ਾਮਲ ਕੀਤੇ ਜਾਣ ਤੋਂ ਪਹਿਲੇ ਥ੍ਰਾਸਟਰਾਂ ਦੀ ਭਰੋਸੇਯੋਗਤਾ ਅਤੇ ਮਜ਼ਬੂਤੀ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਮੀਲ ਦਾ ਪੱਥਰ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News