DRDO ਨੂੰ ਵੱਡੀ ਸਫ਼ਲਤਾ ! ਗਗਨਯਾਨ ਦੀ ਸਫ਼ਲਤਾ ਵੱਲ ਪੱਟੀ ਅਹਿਮ ਪੁਲਾਂਘ
Thursday, Feb 19, 2026 - 05:56 PM (IST)
ਨਵੀਂ ਦਿੱਲੀ- ਭਾਰਤ ਨੇ ਆਪਣੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਦੀ ਯਾਤਰਾ 'ਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕਰਦੇ ਹੋਏ ਗਗਨਯਾਨ ਪ੍ਰੋਗਰਾਮ ਲਈ ਡ੍ਰੋਗ ਪੈਰਾਸ਼ੂਟ ਦਾ ਸਫ਼ਲ ਲੋਡ ਟੈਸਟ ਕੀਤਾ ਹੈ। ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਟਰਮਿਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ, ਚੰਡੀਗੜ੍ਹ ਦੀ ਰੇਲ ਟਰੈਕ ਰਾਕੇਟ ਸਲੇਜ ਸਹੂਲਤ 'ਚ ਕੀਤਾ ਗਿਆ। ਰੇਲ ਟਰੈਕ ਰਾਕੇਟ ਸਲੇਜ 'ਚ ਇਕ ਵਿਸ਼ੇਸ਼ ਗਤੀਸ਼ੀਲ ਪ੍ਰੀਖਣ ਸਹੂਲਤ ਹੈ, ਜਿਸ ਦਾ ਇਸਤੇਮਾਲ ਉੱਚ ਗਤੀ ਦੇ ਏਅਰੋਡਾਇਨਮਿਕ ਅਤੇ ਬੈਲਿਸਟਿਕ ਮੁਲਾਂਕਣ ਲਈ ਵਿਆਪਕ ਰੂਪ ਨਾਲ ਕੀਤਾ ਜਾਂਦਾ ਹੈ। ਇਹ ਪ੍ਰੀਖਣ ਬੁੱਧਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ, ਏਰੀਅਲ ਡਿਲੀਵਰੀ ਰਿਸਰਚ ਐਂਡ ਵਿਕਾਸ ਸਥਾਪਨਾ ਪ੍ਰੋਯਗਸ਼ਾਲਾ ਦੀ ਸਮਰਪਿਤ ਟੀਮਾਂ ਦੀ ਹਿੱਸੇਦਾਰੀ ਨਾਲ ਕੀਤਾ ਗਿਆ।
Qualification Level Load test of Drogue Parachute for #Gaganyaan programme was successfully conducted at Rail Track Rocket Sled (RTRS) facility of Terminal Ballistic Range Laboratory, DRDO
— DRDO (@DRDO_India) February 19, 2026
The test was jointly conducted by teams from Vikram Sarabhai Space Centre (VSSC), ISRO,… pic.twitter.com/Hb0gtOao5c
ਰੇਲ ਟਰੈਕ ਰਾਕੇਟ ਸਲੇਜ ਦਾ ਇਕ ਗਤੀਸ਼ੀਲ ਪ੍ਰੀਖਣ, ਜਿਸ 'ਚ ਅਸਲ ਉਡਾਣ ਦੇ ਵੱਧ ਤੋਂ ਵੱਧ ਲੋਡ ਨਾਲ ਵੀ ਵੱਧ ਯੋਗਤਾ ਪੱਧਰ ਲੋਡ ਦਾ ਅਨੁਕਰਨ ਕੀਤਾ ਗਿਆ, ਪੈਰਾਸ਼ੂਟ ਦੇ ਵਾਧੂ ਡਿਜ਼ਾਈਨ ਸੁਰੱਖਿਆ ਮਾਰਜਿਨ ਨੂੰ ਦਰਸਾਉਂਦਾ ਹੈ। ਇਹ ਪ੍ਰੀਖਣ ਉੱਚ ਸ਼ਕਤੀ ਰਿਬਨ ਪੈਰਾਸ਼ੂਟ ਦੇ ਡਿਜ਼ਾਈਨ ਅਤੇ ਨਿਰਮਾਣ 'ਚ ਭਾਰਤ ਦੀ ਮੁਹਾਰਤ ਨੂੰ ਸਾਬਤ ਕਰਦਾ ਹੈ। ਇਹ ਉਪਲੱਬਧ ਇਕ ਵਾਰ ਫਿਰ ਟਰਮਿਨਲ ਬੈਲਿਸਟਿਕ ਖੋਜ ਪ੍ਰਯੋਗਸ਼ਾਲਾ ਦੇ ਉੱਨਤ ਪ੍ਰੀਖਣ ਸਹੂਲਤ ਅਤੇ ਤਕਨੀਕੀ ਮਾਹਿਰਤਾ ਪ੍ਰਦਾਨ ਕਰ ਕੇ ਪੁਲਾੜ ਅਤੇ ਰੱਖਿਆ ਪ੍ਰੋਗਰਾਮਾਂ 'ਚ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗਗਨਯਾਨ ਡ੍ਰੋਗ ਪੈਰਾਸ਼ੂਟ ਦੇ ਸਫਲ ਯੋਗਤਾ ਟੈਸਟ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਭਾਰਤੀ ਪੁਲਾੜ ਖੋਜ ਸੰਗਠਨ ਅਤੇ ਉਦਯੋਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਟੈਸਟ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵੱਲ ਇਕ ਹੋਰ ਵੱਡਾ ਕਦਮ ਹੈ। ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਨੇ ਵੀ ਟੈਸਟ 'ਚ ਸ਼ਾਮਲ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
