ਇਸਰੋ ਨੇ ਦੇਸ਼ ਵਾਸੀਆਂ ਨੂੰ ਕਿਹਾ- 'ਥੈਂਕਿਊ'

09/18/2019 11:52:18 AM

ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-2 ਮਿਸ਼ਨ ਨਾਲ ਦਿਲ ਨਾਲ ਜੁੜੇ ਰਹਿਣ ਲਈ ਦੇਸ਼ ਅਤੇ ਦੇਸ਼ ਤੋਂ ਬਾਹਰ ਰਹਿ ਰਹੇ ਲੋਕਾਂ ਦਾ ਧੰਨਵਾਦ ਜ਼ਾਹਰ ਕੀਤਾ ਹੈ। ਇਸਰੋ ਨੇ ਕਿਹਾ ਕਿ ਉਹ ਸਫਲਤਾ ਦੀ ਦਿਸ਼ਾ 'ਚ ਹਮੇਸ਼ਾ ਅੱਗੇ ਵਧਦਾ ਰਹੇਗਾ। ਇਸਰੋ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕਰ ਕੇ ਪੁਲਾੜ ਵਿਚ ਨਵੀਂਆਂ ਉਪਲੱਬਧੀਆਂ ਹਾਸਲ ਕਰਨ ਲਈ ਪ੍ਰੇਰਣਾ ਦੇ ਸਰੋਤ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ। ਇਸਰੋ ਨੇ ਟਵੀਟ ਕਰ ਕੇ ਕਿਹਾ, ''ਸਾਡੇ ਨਾਲ ਖੜ੍ਹੇ ਹੋਣ ਲਈ ਧੰਨਵਾਦ। ਅਸੀਂ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਰਹਿ ਰਹੇ ਭਾਰਤੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਤੋਂ ਪ੍ਰੇਰਿਤ ਹੋ ਕੇ ਹਮੇਸ਼ਾ ਅੱਗੇ ਵਧਦੇ ਰਹਾਂਗੇ।''

PunjabKesari

ਜ਼ਿਕਰਯੋਗ ਹੈ ਕਿ ਇਸਰੋ ਨੇ 22 ਜੁਲਾਈ 2019 ਨੂੰ ਚੰਦਰਯਾਨ-2 ਦੀ ਸਫਲਤਾਪੂਰਵਕ ਲਾਂਚਿੰਗ ਕੀਤੀ ਸੀ। ਚੰਦਰਯਾਨ-2 ਦੇ 3 ਹਿੱਸੇ ਹਨ— ਆਰਬਿਰਟਰ, ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ। ਲੈਂਡਰ ਵਿਕਰਮ ਰੋਵਰ ਪ੍ਰਗਿਆਨ ਨਾਲ 7 ਸਤੰਬਰ ਨੂੰ ਚੰਦਰਮਾ ਦੇ ਦੱਖਣੀ ਧਰੂਵ 'ਤੇ 'ਸਾਫਲ ਲੈਂਡਿੰਗ' ਕਰਨ ਵਾਲਾ ਸੀ ਪਰ ਆਖਰੀ ਸਮੇਂ ਵਿਚ ਇਸਰੋਂ ਦਾ ਉਸ ਨਾਲ ਸੰਪਰਕ ਟੁੱਟ ਗਿਆ। ਚੰਦਰਯਾਨ-2 ਨੇ ਆਪਣੇ 47 ਦਿਨਾਂ ਦੀ ਯਾਤਰਾ ਦੌਰਾਨ ਕਈ ਮੁਸ਼ਕਲ ਪੜਾਅ ਪਾਰ ਕੀਤੇ ਸਨ। 

PunjabKesari

ਮਿਸ਼ਨ ਨੂੰ ਪੂਰੀ ਤਰ੍ਹਾਂ ਨਾਲ ਸਫਲ ਨਾ ਹੋਣ ਦੇ ਬਾਵਜੂਦ ਦੁਨੀਆ ਭਰ ਦੇ ਕਈ ਲੋਕਾਂ ਸਮੇਤ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀ ਇਸਰੋ ਦਾ ਹੌਸਲਾ ਵਧਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਵਿਗਿਆਨੀਆਂ ਨੂੰ ਸੰਬੋਧਿਤ ਕਰ ਕੇ ਕਿਹਾ ਸੀ ਕਿ ਚੰਦਰਮਾ ਨੂੰ ਛੂਹਣ ਦੀ ਸਾਡੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਇਸ ਮਿਸ਼ਨ ਨੂੰ ਮਾਣ ਨਾਲ ਭਰਿਆ ਦੱਸਿਆ ਸੀ ਅਤੇ ਕਿਹਾ ਸੀ ਕਿ ਦੇਸ਼ ਦੇ 130 ਕਰੋੜ ਲੋਕ ਇਸਰੋ ਨਾਲ ਹਨ। 


Tanu

Content Editor

Related News