ਇਕ ਲਾਂਚ ਤੋਂ ਇਸਰੋ ਨੇ ਕਮਾਏ 45 ਕਰੋੜ

Thursday, Jul 20, 2017 - 03:37 AM (IST)

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 23 ਜੂਨ ਨੂੰ ਪੀ. ਐੱਸ. ਐੱਲ. ਵੀ. ਸੀ-38 ਦੇ ਲਾਂਚਿੰਗ ਤੋਂ 61 ਲੱਖ ਯੂਰੋ (ਲਗਭਗ 45.20 ਕਰੋੜ ਰੁਪਏ) ਦੀ ਕਮਾਈ ਕੀਤੀ। ਪੁਲਾੜ ਵਿਭਾਗ ਦੇ ਮੰਤਰੀ ਜਤਿੰਦਰ ਸਿੰਘ ਨੇ ਅੱਜ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਦੱਸਿਆ ਕਿ 23 ਜੂਨ ਨੂੰ ਹੋਈ ਇਸ ਲਾਂਚਿੰਗ 'ਚ ਇਸਰੋ ਦੇ ਕਾਰਟੋਸੇਟ-2 ਸੀਰੀਜ਼ ਦੇ ਮੁੱਖ ਉਪ ਗ੍ਰਹਿ ਦੇ ਇਲਾਵਾ ਇਸ ਮਿਸ਼ਨ  'ਚ 30 ਛੋਟੇ ਉਪ ਗ੍ਰਹਿਆਂ ਦੀ ਵੀ ਲਾਂਚਿੰਗ ਕੀਤੀ ਗਈ ਸੀ, ਜਿਨ੍ਹਾਂ 'ਚ 29 ਵਿਦੇਸ਼ੀ ਸਨ।


Related News