ਇਸਰੋ ਨੇ ਕੀਤਾ ਪੁਲਾੜ ਡਾਕਿੰਗ ਟ੍ਰਾਇਲ
Monday, Jan 13, 2025 - 04:04 AM (IST)
ਬੈਂਗਲੁਰੂ (ਭਾਸ਼ਾ) - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਕਿਹਾ ਕਿ ਪੁਲਾੜ ਡਾਕਿੰਗ ਟ੍ਰਾਇਲ ਕਰਨ ਲਈ ਲਾਂਚ ਕੀਤੇ ਗਏ 2 ਉਪਗ੍ਰਹਿਆਂ ਨੂੰ ਪ੍ਰੀ੍ਖਣ ਲਈ 3 ਮੀਟਰ ਦੀ ਦੂਰੀ ’ਤੇ ਲਿਆਂਦਾ ਗਿਆ ਤੇ ਫਿਰ ਸੁਰੱਖਿਅਤ ਢੰਗ ਨਾਲ ਵਾਪਸ ਲਿਜਾਇਆ ਗਿਆ।
ਇਸਰੋ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ‘ਪਹਿਲਾਂ 15 ਮੀਟਰ ਤੇ ਫਿਰ 3 ਮੀਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਪੁਲਾੜ ਗੱਡੀ ਨੂੰ ਸੁਰੱਖਿਅਤ ਦੂਰੀ ’ਤੇ ਵਾਪਸ ਲਿਜਾਇਆ ਗਿਆ। ਡਾਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਡਾਕਿੰਗ ਪ੍ਰਕਿਰਿਆ ਕੀਤੀ ਜਾਵੇਗੀ। ‘ਸਪੇਸ ਡਾਕਿੰਗ ਐਕਸਪੈਰੀਮੈਂਟ’ ਪ੍ਰਾਜੈਕਟ ਪਹਿਲਾਂ ਹੀ 7 ਤੇ 9 ਜਨਵਰੀ ਨੂੰ ਡਾਕਿੰਗ ਤਜਰਬੇ ਲਈ ਐਲਾਨੀਆਂ ਗਈਆਂ ਦੋ ਮਿਤੀਆਂ ਤੋਂ ਖੁੰਝ ਗਿਆ ਹੈ। ਇਸਰੋ ਨੇ 30 ਦਸੰਬਰ ਨੂੰ ਸਪੇਡੈਕਸ ਮਿਸ਼ਨ ਨੂੰ ਸਫਲਤਾਪੂਰਵਕ ਪੁਲਾੜ ’ਚ ਭੇਜਿਆ ਸੀ।