ਗੁਜਰਾਤ ਜਾਇੰਟਸ ਨੇ ਸਹਿਰਾਵਤ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ

Thursday, Mar 12, 2026 - 10:40 AM (IST)

ਗੁਜਰਾਤ ਜਾਇੰਟਸ ਨੇ ਸਹਿਰਾਵਤ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ

ਅਹਿਮਦਾਬਾਦ– ਗੁਜਰਾਤ ਜਾਇੰਟਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐਲ.) ਦੇ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਸਾਬਕਾ ਭਾਰਤੀ ਕੌਮਾਂਤਰੀ ਖਿਡਾਰੀ ਰਣਧੀਰ ਸਿੰਘ ਸਹਿਰਾਵਤ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ। ਸਹਿਰਾਵਤ ਕੋਲ ਪੀ. ਕੇ. ਐਲ. ਦੇ 11 ਸੀਜ਼ਨ ’ਚ ਖੇਡਣ ਦਾ ਤਜਰਬਾ ਹੈ। ਉਸ ਦੇ ਨਾਂ ’ਤੇ ਇਕ ਖਿਤਾਬ ਦਰਜ ਹੈ ਜਦੋਂ ਕਿ ਉਸ ਦੀ ਮੌਜੂਦਗੀ ’ਚ ਉਸ ਦੀਆਂ ਟੀਮਾਂ 6 ਵਾਰ ਪਲੇਅ ਆਫ ’ਚ ਪਹੁੰਚੀਆਂ।

ਅਰਜੁਨ ਐਵਾਰਡ ਨਾਲ ਸਨਮਾਨਿਤ ਸਹਿਰਾਵਤ ਨੇ ਰੇਲਵੇ ਨੂੰ ਕਈ ਰਾਸ਼ਟਰੀ ਖਿਤਾਬ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਉਹ 1990 ਦੀਆਂ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਉਸ ਦੀ ਗਿਣਤੀ ਸਭ ਤੋਂ ਸਫਲ ਕੋਚਾਂ ’ਚ ਵੀ ਹੁੰਦੀ ਹੈ। ਸਹਿਰਾਵਤ ਨੇ ਇਕ ਖਿਡਾਰੀ ਦੇ ਰੂਪ ’ਚ ਕਈ ਕੌਮਾਂਤਰੀ ਟੂਰਨਾਮੈਂਟਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿਨ੍ਹਾਂ ’ਚ ਏਸ਼ੀਆਈ ਕਬੱਡੀ ਚੈਂਪੀਅਨਸ਼ਿਪ (1988), ਦੱਖਣੀ ਏਸ਼ੀਆਈ ਖੇਡਾਂ (1989) ਤੇ ਏਸ਼ੀਆਈ ਖੇਡਾਂ (1990) ਸ਼ਾਮਲ ਹਨ, ਜਿੱਥੇ ਉਹ ਟੀਮ ਦਾ ਉਪ ਕਪਤਾਨ ਸੀ।


author

Tarsem Singh

Content Editor

Related News