ਸੇਬੀ ਨੇ ‘ਕਸਟੱਡੀਅਨ’ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ
Friday, Mar 06, 2026 - 06:43 PM (IST)
ਬਿਜ਼ਨੈੱਸ ਡੈਸਕ - ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਗੈਰ-ਬੈਂਕ ਕਸਟੱਡੀਅਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਸੇਬੀ-ਰੈਗੂਲੇਟਿਡ ਅਤੇ ਨਾਨ-ਰੈਗੂਲੇਟਿਡ ਵਿੱਤੀ ਸੇਵਾਵਾਂ ਨੂੰ ਵੱਖ-ਵੱਖ ਰਣਨੀਤਕ ਵਪਾਰਕ ਇਕਾਈਆਂ (ਐੱਸ. ਬੀ. ਯੂ.) ਰਾਹੀਂ ਸੰਚਾਲਿਤ ਕਰਨਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਪੱਤਰ ਅਨੁਸਾਰ ਹਰੇਕ ਐੱਸ. ਬੀ. ਯੂ. ਲਈ ‘ਸਮਾਨ ਦੂਰੀ’ ਦੇ ਆਧਾਰ ’ਤੇ ਵੱਖਰੇ ਖਾਤੇ ਤਿਆਰ ਅਤੇ ਬਣਾਈ ਰੱਖਣਾ ਜ਼ਰੂਰੀ ਹੋਵੇਗਾ। ਨਾਲ ਹੀ,ਕਸਟੱਡੀਅਨ ਨੂੰ ਨੈੱਟਵਰਥ ਸਬੰਧੀ ਲੋੜਾਂ ਨੂੰ ਐੱਸ. ਬੀ. ਯੂ. ਦੇ ਬਹੀ-ਖਾਤਿਆਂ ਨੂੰ ਛੱਡ ਕੇ ਸੁਤੰਤਰ ਰੂਪ ’ਚ ਪੂਰਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਰਿਕਾਰਡ ਵਾਧਾ : 32,000 ਰੁਪਏ ਚੜ੍ਹੀ ਚਾਂਦੀ, ਦੋ ਮਹੀਨਿਆਂ ਦੇ ਹਾਈ 'ਤੇ ਸੋਨਾ
ਸੇਬੀ ਨੇ ਸਪੱਸ਼ਟ ਕੀਤਾ ਕਿ ਜੋ ਕਸਟੱਡੀਅਨ ਬੈਂਕ ਨਹੀਂ ਹਨ ਜਾਂ ਬੈਂਕਾਂ ਦੀਆਂ ਸਹਾਇਕ, ਸਹਿਯੋਗੀ ਜਾਂ ਸਾਂਝੇ ਉੱਦਮ ਵਾਲੀਆਂ ਕੰਪਨੀਆਂ ਨਹੀਂ ਹਨ, ਉਨ੍ਹਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਕਸਟੱਡੀਅਨ ਐਂਡ ਡੀ. ਡੀ. ਪੀ. ਸਟੈਂਡਰਡਜ਼ ਸੈਟਿੰਗ ਫੋਰਮ (ਸੀ. ਡੀ. ਐੱਸ. ਐੱਸ. ਐੱਫ.) ਸੇਬੀ ਦੀ ਸਲਾਹ ਨਾਲ ਉਨ੍ਹਾਂ ਵਿੱਤੀ ਗਤੀਵਿਧੀਆਂ ਦੀ ਸੂਚੀ ਤੈਅ ਕਰੇਗਾ।
ਇਹ ਵੀ ਪੜ੍ਹੋ : Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
ਇਸ ਤੋਂ ਇਲਾਵਾ ਜੇਕਰ ਕਸਟੱਡੀਅਨ ਨਾਨ-ਰੈਗੂਲੇਟਿਡ ਸੇਵਾਵਾਂ ਪ੍ਰਦਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਗਾਹਕਾਂ ਨੂੰ ਸਪੱਸ਼ਟ ਰੂਪ ’ਚ ਸੂਚਿਤ ਕਰਨਾ ਹੋਵੇਗਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਸੇਬੀ ਵੱਲੋਂ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, Middle East ਤਣਾਅ ਦਰਮਿਆਨ ਕੀਮਤਾਂ 'ਚ ਆਈ ਭਾਰੀ ਗਿਰਾਵਟ
ਇਹ ਵੀ ਪੜ੍ਹੋ : Gold Market 'ਚ ਸੰਨਾਟਾ, ਸੋਨੇ ਅਤੇ ਚਾਂਦੀ ਦੀ ਸਪਲਾਈ ਰੁਕੀ
ਇਹ ਵੀ ਪੜ੍ਹੋ : ਆ ਗਿਆ EPFO ਵਿਆਜ ਦਰ 'ਤੇ ਅਹਿਮ ਫ਼ੈਸਲਾ, ਜਾਣੋ ਹੁਣ ਕਿੰਨਾ ਮਿਲੇਗਾ ਵਿਆਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
