ਨਾਵਿਕ ਐਪ ਨੂੰ ਬਿਹਤਰ ਬਣਾਉਣ ਲਈ ਇਸਰੋ ਤੇ ਓਪੋ ਵਿਚਾਲੇ ਹੋਇਆ ਸਮਝੌਤਾ
Friday, Dec 10, 2021 - 04:31 PM (IST)
 
            
            ਗੈਜੇਟ ਡੈਸਕ– ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਆਪਣੀ ਸੰਦੇਸ਼ ਸੇਵਾ ‘ਨਾਵਿਕਾ’ (ਐੱਨ.ਏ.ਵੀ.ਆਈ.ਸੀ.) ਦੇ ਖੋਜ ਅਤੇ ਵਿਕਾਸ (ਆਰ.ਐਂਡ.ਡੀ.) ਨੂੰ ਮਜ਼ਬੂਤ ਕਰਨ ਲਈ ਚੀਨ ਦੀ ਸਮਾਰਟ ਡਿਵਾਈਸ ਉਪਕਰਣ ਨਿਰਮਾਤਾ ਕੰਪਨੀ ਓਪੋ ਦੀ ਭਾਰਤੀ ਇਕਾਈ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਨਾਵਿਕਾ ਪ੍ਰਣਾਲੀ ਭਾਰਤ ਦੀ ਧਰਤੀ ’ਤੇ ਅਤੇ ਉਸ ਤੋਂ ਬਾਹਰ 1,500 ਕਿਲੋਮੀਟਰ ਦੇ ਦਾਇਰੇ ’ਚ ਖੇਤਰੀ ਸ਼ਿਪਿੰਗ ਸੇਵਾ ਉਪਲੱਬਧ ਕਰਵਾਉਂਦੀ ਹੈ। ਇਸ ਸਮਝੌਤੇ ਤਹਿਤ ਇਸਰੋ ਅਤੇ ਓਪੋ ਇੰਡੀਆ ਭਾਰਤੀ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਨਾਵਿਕ ਸੰਦੇਸ਼ ਸੇਵਾ ਨੂੰ ਮੋਬਾਇਲ ਹੈਂਡਸੈੱਟ ਨਾਲ ਜੋੜ ਕੇ ਤੁਰੰਤ ਇਸਤੇਮਾਲ ਹੋਣ ਵਾਲੀ ਅਤੇ ਐਂਡ-ਟੂ-ਐਂਡ ਐਪਲੀਕੇਸ਼ਨ ਕੇਂਦਰਿਤ ਹੱਲਾਂ ਲਈ ਐਪ ਨਾਲ ਸੰਬੰਧਿਤ ਤਕਨੀਕੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਨਗੇ।
ਇਸ ਸੰਦੇਸ਼ ਸੇਵਾ ਦਾ ਇਸਤੇਮਾਲ ਮੁੱਖ ਰੂਪ ਨਾਲ ਅਜਿਹੇ ਇਲਾਕਿਆਂ, ਖਾਸ ਕਰਕੇ ਸਮੁੰਦਰ ਦੇ ਨਜ਼ਦੀਕੀ ਇਲਾਕਿਆਂ ’ਚ ਸੁਰੱਖਿਆ ਸਬੰਧੀ ਚਿਤਾਵਨੀ ਜਾਰੀ ਕਰਨ ਲਈ ਕੀਤਾ ਜਾਂਦਾ ਹੈ ਜਿਥੇ ਸੰਚਾਰ ਵਿਵਸਥਾ ਜਾਂ ਤਾ ਹੈ ਹੀ ਨਹੀਂ ਜਾਂ ਫਿਰ ਬੇਹੱਦ ਖਰਾਦ ਹੈ। ਓਪੋ ਇੰਡੀਆ ਦੇ ਉਪ-ਪ੍ਰਧਾਨ, ਇੰਡੀਆ ਆਰ.ਐਂਡ.ਡੀ. ਦੇ ਮੁਖੀ ਤਸਲੀਮ ਆਰਿਫ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਅਸੀਂ ਉਦਯੋਗ ’ਚ ਅਸੀਂ ਆਪਣੀਆਂ ਖੋਜ ਅਤੇ ਵਿਕਾਸ ਸਮਰਥਾਵਾਂ ਰਾਹੀਂ ਨਾਵਿਕ ਐਪ ਦੇ ਯੂਜ਼ਰਸ ਨੂੰ ਬਿਹਤਰ ਅਨੁਭਵ ਦੇਣ ’ਚ ਇਸਰੋ ਦੀ ਮਦਦ ਕਰਾਂਗੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            