ISI ਨੇ ਫੈਲਾਇਆ ਹਨੀਟ੍ਰੈਪ ਦਾ ਜਾਲ, ਫੌਜ ਨੇ ਜਵਾਨਾਂ ਨੂੰ ਜਾਰੀ ਕੀਤਾ ਨਿਰਦੇਸ਼

11/07/2019 7:28:22 PM

ਨਵੀਂ ਦਿੱਲੀ — ਪਾਕਿਸਤਾਨ ਦੀ ਖੁਫੀਆ ਏਜੰਸੀ ISI ਹਨੀਟ੍ਰੈਪ ਦੇ ਜ਼ਰੀਏ ਫੌਜ ਦੀ ਜਾਸੂਸੀ ਕਰ ਰਹੀ ਹੈ। ਫੌਜ ਨੇ ਸੋਸ਼ਲ ਮੀਡੀਆ 'ਤੇ 150 ਪ੍ਰੋਫਾਇਲਾਂ ਨੂੰ ਲੈ ਕੇ ਆਪਣੇ ਅਧਿਕਾਰੀਆਂ ਨੂੰ ਸਾਵਧਾਨ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਦਾ ਇਸਤੇਮਾਲ ਵਿਰੋਧੀਆਂ ਵੱਲੋਂ ਸੰਵੇਦਨਸ਼ੀਲ ਸੂਚਨਾਵਾਂ ਕੱਢਵਾਉਣ ਦੇ ਟੀਚੇ ਨਾਲ ਹਨੀਟ੍ਰੈਪ ਲਈ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਵੀਰਵਾਰ ਨੂੰ ਕਿਹਾ ਕਿ ਫੌਜੀਆਂ ਨੂੰ ਪਿਛਲੇ ਮਹੀਨੇ ਇਕ ਸਲਾਹ ਭੇਜੀ ਗਈ ਹੈ, ਜਿਸ 'ਚ ਉਨ੍ਹਾਂ ਨੂੰ ਇਸ 'ਜਾਲ' ਬਾਰੇ ਦੱਸਿਆ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਇਲ ਦਾ ਇਸਤੇਮਾਲ ਕਰ ਲੋਕ ਫੌਜੀਆਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨਾਲ ਉਨ੍ਹਾਂ ਤੋਂ ਸੂਚਨਾਵਾਂ ਕੱਢਵਾਈਆਂ ਜਾ ਸਕਣ। ਇਸ ਦੇ ਲਈ ਉਹ ਸਾਰੇ ਫੌਜ ਅਧਿਕਾਰੀ, ਪੁਲਸ ਕਰਮਚਾਰੀ ਜਾਂ ਇਥੇ ਤਕ ਕੀ ਔਰਤ ਹੋਣ ਦਾ ਦਿਖਾਵਾ ਕਰ ਰਹੇ ਹਨ। ਅਧਿਕਾਰੀ ਨੇ ਕਿਹਾ, 'ਪ੍ਰੋਫਾਇਲ ਆਮ ਤੌਰ 'ਤੇ ਦੋ ਤੋਂ ਤਿੰਨ ਸਾਲ ਪੁਰਾਣੀ ਹੁੰਦੀ ਹੈ। ਇਸ ਦੇ ਲਈ ਸ਼ੱਕ ਨਹੀਂ ਹੁੰਦਾ ਅਤੇ ਅਸਲੀ ਲੱਗਦਾ ਹੈ। ਇਸ ਤੋਂ ਬਾਅਦ ਉਹ ਨਿਸ਼ਾਨਾ ਬਣਾਉਣਾ ਸ਼ੁਰੂ ਕਰਦੇ ਹਨ। ਰਾਜਸਥਾਨ ਪੁਲਸ ਦੀ ਖੁਫੀਆ ਯੂਨਿਟ ਨੇ ਬੁੱਧਵਾਰ ਨੂੰ ਫੌਜ ਦੇ ਜਵਾਨ ਨੂੰ ਗ੍ਰਿਫਤਾਰ ਕੀਤਾ ਜੋ ਪਾਕਿਸਤਾਨ ਦੇ ਆਈ.ਐੱਸ.ਆਈ. ਦੇ ਏਜੰਟ ਦੇ ਜਾਲ 'ਚ ਫੱਸ ਗਿਆ ਸੀ ਅਤੇ ਕਥਿਤ ਤੌਰ 'ਤੇ ਗੁੱਪਤ ਤੇ ਰਣਨੀਤਕ ਜਾਣਕਾਰੀ ਸਾਂਝਾ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਫੇਸਬੁੱਕ ਅਤੇ ਵਟਸਐਪ ਦੇ ਜ਼ਰੀਏ ਨਿਸ਼ਾਨਾ ਬਣਾਇਆ ਗਿਆ ਸੀ।


Inder Prajapati

Content Editor

Related News