ਅਖਿਲੇਸ਼ ਨੇ ਯੋਗੀ ਦੇ ਬੂੰਦੀ ਦਾ ਲੱਡੂ 'ਤੇ ਕੱਸਿਆ ਨਿਸ਼ਾਨਾ

Sunday, Mar 25, 2018 - 03:09 PM (IST)

ਲਖਨਊ— ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨੌਰਾਤਿਆਂ ਦੇ ਵਰਤ 'ਤੇ ਸਵਾਲ ਚੁੱਕਿਆ ਹੈ। ਅਖਿਲੇਸ਼ ਨੇ ਕਿਹਾ ਕਿ ਨੌਰਾਤਿਆਂ 'ਚ ਸੀ.ਐੈੱਮ. ਯੋਗੀ ਸ਼ੁੱਕਰਵਾਰ ਨੂੰ ਭਾਜਪਾ ਦੇ ਕਾਰਜਕਰਤਾਵਾਂ ਨਾਲ ਬੂੰਦੀ ਦੇ ਲੱਡੂ ਖਾ ਰਹੇ ਸਨ। ਉਨ੍ਹਾਂ ਨੇ ਕਿਹੈ ਕਿ ਸੀ.ਐੈਮ. ਯੋਗੀ ਸੱਚੀ ਨੌਰਾਤਰਿਆਂ ਦਾ ਵਰਤ ਹੈ? ਇਸ ਨਾਲ ਹੀ ਸਪਾ ਦੇ ਇਕ ਐੈੱਮ.ਐੱਲ.ਸੀ. ਨੇ ਸੀ.ਐੈੱਮ. ਯੋਗੀ ਨੂੰ ਢੌਂਗੀ ਦੱਸਿਆ ਹੈ।
ਰਾਜਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਵਿਧਾਇਕਾਂ ਦੀ ਬੈਠਕ ਬੁਲਾਈ ਸੀ। ਇਸ ਬੈਠਕ 'ਚ ਅਖਿਲੇਸ਼ ਨੇ ਸੀ.ਐੈੱਮ. ਯੋਗੀ ਨੇ ਨਿਸ਼ਾਨਾ ਕੱਸਦੇ ਹੋਏ ਅਤੇ ਉਨ੍ਹਾਂ 'ਤੇ ਨੌਰਾਤੇ ਵਰਤ 'ਤੇ ਸਵਾਲ ਚੁੱਕਿਆ।
ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਜਸਭਾ ਚੋਣਾਂ ਦਾ ਨਤੀਜਾ ਆਇਆ ਸੀ। ਉਨ੍ਹਾਂ ਨੇ ਦੇਖਿਆ ਕਿ ਸੀ.ਐੈੱਮ. ਯੋਗੀ ਵਿਧਾਨਸਭਾ ਦੇ ਤਿਲਕ ਹਾਲ 'ਚ ਭਾਜਪਾ ਕਾਰਜਕਰਤਾਵਾਂ ਨਾਲ ਬੂੰਦੀ ਦੇ ਲੱਡੂ ਖਾ ਰਹੇ ਸਨ, ਜਦੋਕਿ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਨੌਰਾਤੇ ਵਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਤਨੀ ਡਿੰਪਲ ਯਾਦਵ ਨਾਲ ਨੌਰਾਤਿਆਂ ਦੇ ਪੂਰੇ ਵਰਤ ਰੱਖੇ ਹਨ ਅਤੇ ਗੰਭੀਰਤਾਪੂਰਵਕ ਵਰਤ ਦਾ ਪਾਲਨ ਵੀ ਕਰ ਰਹੇ ਹਨ।


ਬਾਬਾ ਢੋਂਗੀ ਹਨ
ਨਾਲ ਹੀ ਸਮਾਜਵਾਦੀ ਪਾਰਟੀ ਦੇ ਐੈੱਮ.ਐੈੱਲ.ਸੀ. ਸੁਨੀਲ ਸਿੰਘ ਯਾਦਵ ਨੇ ਟਵੀਟ ਕਰਕੇ ਯੋਗੀ ਆਦਿਤਿਆਨਾਥ ਨੂੰ ਢੋਂਗੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ, ''ਨੌਰਾਤਰਿਆਂ ਦੇ 9ਵੇਂ ਦਿਨ ਦੇ ਵਰਤ 'ਤੇ ਸੁਰਖੀਆਂ ਬਟੋਰਨ ਵਾਲੇ ਯੋਗੀ ਜੀ ਧਰਮ-ਕਰਮ ਸਥਿਤੀ ਦੇ ਤੌਰ 'ਤੇ ਬਦਲ ਲੈਂਦੇ ਹਨ ਤਾਂ ਉਸ ਸਮੇਂ ਨੌਰਾਤੇ ਵਰਤ ਦੌਰਾਨ ਖੂਬ ਲੱਡੂ ਖਾਦੇ ਮਹਾਰਾਜ ਨੇ! ਸਿਆਸਤ ਧਰਮ ਦੀ ਕਰਦੇ ਹਨ ਅਤੇ ਸਿਆਸਤ 'ਚ ਬਣੇ ਰਹਿਣ ਲਈ ਰਸਤਾ ਅਧਰਮ ਦਾ ਅਪਣਾਉਂਦੇ ਹਨ। ਜਨਤਾ ਸਮਝ ਗਈ ਹੈ ਕਿ ਇਹ ਬਾਬਾ ਢੋਂਗੀ ਹੈ।''


Related News