ਅਚਾਨਕ ਸ਼ੀਸ਼ੇ ਤੋੜ ਗੱਡੀ 'ਚ ਜਾ ਵੜੇ ਲੋਹੇ ਦੇ ਸਰੀਏ! ਸੜਕ ਵਿਚਾਲੇ ਲੈ ਗਿਆ ਚੀਕ-ਚਿਹਾੜਾ, ਵਾਇਰਲ ਵੀਡੀਓ

Monday, Feb 09, 2026 - 03:52 PM (IST)

ਅਚਾਨਕ ਸ਼ੀਸ਼ੇ ਤੋੜ ਗੱਡੀ 'ਚ ਜਾ ਵੜੇ ਲੋਹੇ ਦੇ ਸਰੀਏ! ਸੜਕ ਵਿਚਾਲੇ ਲੈ ਗਿਆ ਚੀਕ-ਚਿਹਾੜਾ, ਵਾਇਰਲ ਵੀਡੀਓ

ਮਹਾਰਾਸ਼ਟਰ: ਚੱਲਦੀ ਸੜਕ 'ਤੇ ਵਾਪਰੇ ਇਕ ਭਿਆਨਕ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਦੇਸ਼ ਵਿਚ ਸੜਕੀ ਸੁਰੱਖਿਆ ਨਿਯਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਮੁੜ ਸੁਰਖੀਆਂ ਵਿਚ ਲਿਆ ਦਿੱਤਾ ਹੈ। ਇਹ ਰੂਹ ਕੰਬਾਊ ਘਟਨਾ ਮਹਾਰਾਸ਼ਟਰ ਦੀ ਦੱਸੀ ਜਾ ਰਹੀ ਹੈ, ਜਿੱਥੇ ਇਕ ਪਿੱਕਅੱਪ ਗੱਡੀ ਵਿਚ ਲੱਦੇ ਹੋਏ ਲੋਹੇ ਦੇ ਸਰੀਏ ਪਿੱਛੇ ਆ ਰਹੀ ਕਾਰ ਦੇ ਸ਼ੀਸ਼ੇ ਪਾੜ ਕੇ ਅੰਦਰ ਜਾ ਵੜੇ। ਹਾਦਸੇ ਮਗਰੋਂ ਲੋਕਾਂ ਵਿਚ ਭਾਜੜਾਂ ਪੈ ਗਈਆਂ।

ਕਿਵੇਂ ਵਾਪਰਿਆ ਹਾਦਸਾ?
ਵਾਇਰਲ ਵੀਡੀਓ ਮੁਤਾਬਕ, ਇਕ ਪਿੱਕਅੱਪ ਗੱਡੀ 'ਤੇ ਲੋਹੇ ਦੇ ਲੰਬੇ ਸਰੀਏ ਲੱਦੇ ਹੋਏ ਸਨ, ਜੋ ਕਿ ਪਿਛਲੇ ਪਾਸੇ ਤੋਂ ਕਾਫੀ ਬਾਹਰ ਨਿਕਲੇ ਹੋਏ ਸਨ ਤੇ ਸਹੀ ਢੰਗ ਨਾਲ ਬੰਨ੍ਹੇ ਵੀ ਨਹੀਂ ਹੋਏ ਸਨ। ਜਿਵੇਂ ਹੀ ਪਿੱਕਅੱਪ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ, ਇਕ ਸਰੀਆ ਇਕ ਹੋਰ ਕਾਰ ਸ਼ੀਸ਼ੇ ਤੋੜਦੇ ਹੋਏ ਅੰਦਰ ਤੱਕ ਜਾ ਵੜੇ। ਇਸ ਜ਼ੋਰਦਾਰ ਟੱਕਰ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਵਾਲ-ਵਾਲ ਬਚੀਆਂ ਜਾਨਾਂ
ਹਾਲਾਂਕਿ ਅਜੇ ਤੱਕ ਜ਼ਖਮੀਆਂ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਕ ਕਾਰ ਵਿਚ ਸਵਾਰ ਲੋਕ ਖੁਸ਼ਕਿਸਮਤੀ ਨਾਲ ਵਾਲ-ਵਾਲ ਬਚ ਗਏ। ਸੋਸ਼ਲ ਮੀਡੀਆ 'ਤੇ 'ਨਲੰਦਾ ਇੰਡੈਕਸ' ਨਾਂ ਦੇ ਹੈਂਡਲ ਵੱਲੋਂ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਗਏ ਹਨ ਕਿ ਸ਼ਹਿਰੀ ਖੇਤਰਾਂ ਵਿਚ ਨਿਯਮਾਂ ਦੀ ਅਜਿਹੀ ਉਲੰਘਣਾ ਕਿਵੇਂ ਅਣਗੌਲੀ ਕੀਤੀ ਜਾ ਰਹੀ ਹੈ।

ਲੋਕਾਂ ਵਿਚ ਭਾਰੀ ਰੋਸ
ਇਸ ਘਟਨਾ ਨੇ ਇੰਟਰਨੈੱਟ 'ਤੇ ਲੋਕਾਂ ਵਿਚ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ। ਕਈ ਯੂਜ਼ਰਸ ਨੇ ਇਸ ਘਟਨਾ ਦੀ ਤੁਲਨਾ ਹਾਲੀਵੁੱਡ ਫਿਲਮ 'ਫਾਈਨਲ ਡੈਸਟੀਨੇਸ਼ਨ' (Final Destination) ਦੇ ਸੀਨ ਨਾਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਸੜਕਾਂ 'ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਾ ਹੋਣ ਕਾਰਨ ਲੋਕਾਂ ਦੀਆਂ ਜਾਨਾਂ ਰੱਬ ਦੇ ਭਰੋਸੇ ਹਨ। ਯੂਜ਼ਰਸ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਭਾਰੀ ਸਮਾਨ ਤੇ ਲੋਹੇ ਦੇ ਸਰੀਏ ਲਿਜਾਣ ਵਾਲੇ ਵਾਹਨਾਂ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਤਾਂ ਜੋ ਭਵਿੱਖ 'ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News