Delivery ਬੁਆਏ ਦੇ ਵਾਇਰਲ ਵੀਡੀਓ ਨੇ ਸਭ ਨੂੰ ਕੀਤਾ ਹੈਰਾਨ, ਢਾਈ ਘੰਟੇ ਸੜਕ ਕਿਨਾਰੇ...
Thursday, Mar 26, 2026 - 12:49 PM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਚੰਡੀਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਡਿਲੀਵਰੀ ਬੁਆਏ ਨਸ਼ੇ ਕਾਰਨ ਬੇਸੁੱਧ ਹਾਲਤ 'ਚ ਕਾਫੀ ਦੇਰ ਤੱਕ ਸੜਕ 'ਤੇ ਖੜ੍ਹਾ ਰਿਹਾ। ਇਹ ਮਾਮਲਾ ਸੈਕਟਰ-33 ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਕ ਡਿਲੀਵਰੀ ਬੁਆਏ ਨਸ਼ੇ ਦੀ ਹਾਲਤ 'ਚ ਸੜਕ ਕਿਨਾਰੇ ਕਾਫੀ ਦੇਰ ਤੱਕ ਖੜ੍ਹਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਰੀਬ ਢਾਈ ਘੰਟੇ ਤੱਕ ਖੜ੍ਹਾ ਰਿਹਾ ਅਤੇ ਸਹੀ ਤਰ੍ਹਾਂ ਚੱਲ ਵੀ ਨਹੀਂ ਪਾ ਰਿਹਾ ਸੀ।
ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਜਾਰੀ ਹੋਈ ਐਡਵਾਈਜ਼ਰੀ, ਬਿਜਲੀ ਦੇ ਬਿੱਲ ਹੁਣ ਚੰਡੀਗੜ੍ਹ 'ਚ...
ਇਸ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਨੌਜਵਾਨ ਨੂੰ ਲੈ ਗਈ। ਪੁਲਸ ਥਾਣਾ-34 ਥਾਣਾ ਇੰਚਾਰਜ ਇੰਸਪੈਕਟਰ ਸਤਿੰਦਰ ਨੇ ਦੱਸਿਆ ਕਿ ਕਾਲ ਆਈ ਸੀ ਕਿ ਸੈਕਟਰ-33 'ਚ ਡਿਲੀਵਰੀ ਬੁਆਏ ਨਸ਼ੇ ਦੀ ਹਾਲਤ 'ਚ ਖੜ੍ਹਾ ਹੈ। ਪੁਲਸ ਟੀਮ ਨੇ ਮੌਕੇ 'ਤੇ ਪੁੱਜ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਅਤੇ ਮੈਡੀਕਲ ਕਰਵਾਇਆ ਗਿਆ, ਜਿਸ 'ਚ ਸ਼ਰਾਬ ਪੀਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਚਿਤਾਵਨੀ ਦੇ ਕੇ ਨੌਜਵਾਨ ਨੂੰ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ : 27-28 ਤਾਰੀਖ਼ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਚੰਡੀਗੜ੍ਹ 'ਚ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ
ਸੜਕ 'ਤੇ ਝੂਮ ਰਿਹਾ ਸੀ
ਉਕਤ ਨੌਜਵਾਨ ਅੱਖਾਂ ਬੰਦ ਕਰਕੇ ਸੜਕ 'ਤੇ ਝੂਮ ਰਿਹਾ ਸੀ ਅਤੇ ਇਕ ਕਦਮ ਵੀ ਅੱਗੇ ਨਹੀਂ ਵੱਧ ਪਾ ਰਿਹਾ ਸੀ। ਚਸ਼ਮਦੀਦਾਂ ਮੁਤਾਬਕ ਨੌਜਵਾਨ ਦੀਆਂ ਅੱਖਾਂ ਬੰਦ ਸਨ ਅਤੇ ਉਸ ਨੇ ਮੂੰਹ 'ਚ ਬੀੜੀ ਪਾਈ ਹੋਈ ਸੀ। ਉਸ ਦੇ ਹੱਥ 'ਚ ਲਾਈਟਰ ਸੀ ਪਰ ਉਹ ਬੀੜੀ ਜਲਾਉਣ ਤੱਕ ਦੇ ਅਸਮਰੱਥ ਨਜ਼ਰ ਆਇਆ। ਉਸ ਦੀ ਇਹ ਹਾਲਤ ਦੇਖ ਕੇ ਆਸ-ਪਾਸ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ ਕਿ ਉਹ ਨਸ਼ੇ 'ਚ ਹੈ, ਜਿਸ ਤੋਂ ਬਾਅਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਮੌਕੇ 'ਤੇ ਪੁੱਜੀ ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਉਸ ਦਾ ਨਾਂ-ਪਤਾ ਦਰਜ ਕਰਕੇ ਚਿਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
