ਮਾਮੂਲੀ ਵਿਵਾਦ ਮਗਰੋਂ ਹੈਵਾਨ ਬਣਿਆ ਪਤੀ, ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਪਤਨੀ ਦਾ ਕਰ''ਤਾ ਕਤਲ
Tuesday, Mar 31, 2026 - 12:12 PM (IST)
ਰਾਂਚੀ- ਝਾਰਖੰਡ ਦੇ ਰਾਂਚੀ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਸੋਨਾਹਾਤੂ ਥਾਣਾ ਖੇਤਰ ਦੇ ਲਾਪੁੰਗਡੀਹ ਪਿੰਡ 'ਚ ਵਾਪਰੀ। ਮ੍ਰਿਤਕਾ ਦੀ ਪਛਾਣ ਗਾਂਗੀ ਦੇਵੀ (35) ਅਤੇ ਦੋਸ਼ੀ ਦੀ ਪਛਾਣ ਚਿਤਰੰਜਨ ਸਿੰਘ ਮੁੰਡਾ (40) ਵਜੋਂ ਹੋਈ ਹੈ।
ਸੋਨਾਹਾਤੂ ਥਾਣਾ ਇੰਚਾਰਜ ਪ੍ਰੇਮ ਪ੍ਰਦੀਪ ਨੇ ਕਿਹਾ,''ਦੋਸ਼ੀ ਅਪਰਾਧ ਕਰਨ ਦੇ ਬਾਅਦ ਫਰਾਰ ਹੈ। ਉਸ ਨੇ ਕਿਸੇ ਗੱਲ 'ਤੇ ਹੋਏ ਵਿਵਾਦ ਤੋਂ ਬਾਅਦ ਔਰਤ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਰਾਂਚੀ ਦੇ ਰਾਜੇਂਦਰ ਆਯੂਰਵਿਗਿਆਨ ਸੰਸਥਾ (ਰਿਮਸ) ਭੇਜ ਦਿੱਤਾ ਗਿਆ ਹੈ।'' ਉਨ੍ਹਾਂ ਦੱਸਿਆ ਕਿ ਕਤਲ 'ਚ ਇਸਤੇਮਾਲ ਕੀਤੀ ਗਈ ਲੋਹੇ ਦੀ ਰਾਡ ਨੂੰ ਅਪਰਾਧ ਵਾਲੀ ਜਗ੍ਹਾ ਤੋਂ ਬਰਾਮਦ ਕਰ ਲਿਆ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਇਲਾਕੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧ 'ਚ ਐੱਫਆਈਆਰ ਦਰਜ ਕਰ ਲਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
