ਸੜਕ ਕਿਨਾਰੇ ਕੱਪੜੇ ''ਪ੍ਰੈੱਸ'' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ ਵਾਇਰਲ

Sunday, Mar 22, 2026 - 02:04 PM (IST)

ਸੜਕ ਕਿਨਾਰੇ ਕੱਪੜੇ ''ਪ੍ਰੈੱਸ'' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ ਵਾਇਰਲ

ਮੁੰਬਈ : ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਸੁਨੀਲ ਗਰੋਵਰ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਆਪਣੀ ਸਾਦਗੀ ਲਈ ਵੀ ਜਾਣੇ ਜਾਂਦੇ ਹਨ। ਭਾਵੇਂ ਸੁਨੀਲ ਨੇ 'ਜਵਾਨ' ਵਰਗੀਆਂ ਵੱਡੀਆਂ ਫ਼ਿਲਮਾਂ ਰਾਹੀਂ ਖ਼ੂਬ ਨਾਮ ਕਮਾਇਆ ਹੈ, ਪਰ ਉਹ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਹਾਲ ਹੀ ਵਿੱਚ ਸੁਨੀਲ ਗਰੋਵਰ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ 'ਪ੍ਰੈੱਸਵਾਲਾ' ਬਣੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ ਪ੍ਰੋਡਿਊਸਰ ਨਾਲ ਕਰਾ ਲਿਆ ਵਿਆਹ

ਸੜਕ ਕਿਨਾਰੇ ਲਾਈ ਰੇੜ੍ਹੀ, ਪ੍ਰਸ਼ੰਸਕਾਂ ਨੂੰ ਦਿੱਤੀ ਸਲਾਹ

ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੜਕ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ 'ਤੇ ਬੈਠੇ ਪੈਂਟ ਪ੍ਰੈੱਸ ਕਰਦੇ ਦਿਖਾਈ ਦੇ ਰਹੇ ਹਨ। ਇੱਕ ਆਮ ਪ੍ਰੈੱਸਵਾਲੇ ਵਾਂਗ ਸੁਨੀਲ ਪਹਿਲਾਂ ਕੱਪੜੇ 'ਤੇ ਪਾਣੀ ਛਿੜਕਦੇ ਹਨ ਅਤੇ ਫਿਰ ਭਾਰੀ ਕੋਲਿਆਂ ਵਾਲੀ ਪ੍ਰੈੱਸ ਨਾਲ ਉਸ ਦੇ ਵੱਟ ਕੱਢਦੇ ਹਨ। ਇਸ ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਬੜੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ— "ਹੈਲੋ ਫ੍ਰੈਂਡਸ! ਅੱਛੇ ਕੱਪੜੇ ਪਹਿਨ ਲੋ"।

ਇਹ ਵੀ ਪੜ੍ਹੋ: Bank Holiday: ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ! ਦੋਖੇ RBI ਦੀ ਛੁੱਟੀਆਂ ਦੀ ਲਿਸਟ

 
 
 
 
 
 
 
 
 
 
 
 
 
 
 
 

A post shared by Sunil Grover (@whosunilgrover)

ਪੁਰਾਣੇ ਗੀਤਾਂ ਦਾ ਤੜਕਾ

ਸੁਨੀਲ ਨੇ ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ 1965 ਦੀ ਮਸ਼ਹੂਰ ਫ਼ਿਲਮ 'ਗਾਈਡ' ਦਾ ਐੱਸ. ਡੀ. ਬਰਮਨ ਦੁਆਰਾ ਗਾਇਆ ਗੀਤ "ਵਹਾਂ ਕੌਣ ਹੈ ਤੇਰਾ ਮੁਸਾਫ਼ਿਰ" ਲਗਾਇਆ ਹੈ, ਜੋ ਵੀਡੀਓ ਦੀ ਸਾਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।

ਇਹ ਵੀ ਪੜ੍ਹੋ: ਥੀਏਟਰ 'ਚ ਸੀਟ ਹੇਠਾਂ ਧੀ ਨੂੰ ਛੱਡ ਗਏ ਸਨ ਮਾਪੇ ! ਚੂਹੇ ਨੋਚਦੇ ਰਹੇ ਸਰੀਰ, ਫਿਰ ਰੱਬ ਬਣ ਬਹੁੜਿਆ ਇਹ Director

ਪਹਿਲਾਂ ਵੀ ਦਿਖਾ ਚੁੱਕੇ ਹਨ ਦੇਸੀ ਅੰਦਾਜ਼

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਨੀਲ ਗਰੋਵਰ ਇਸ ਤਰ੍ਹਾਂ ਦੇ ਦੇਸੀ ਰੰਗ ਵਿੱਚ ਨਜ਼ਰ ਆਏ ਹੋਣ। ਇਸ ਤੋਂ ਪਹਿਲਾਂ ਵੀ ਉਹ, ਸੜਕ ਕਿਨਾਰੇ ਲੱਗੇ ਨਲਕੇ (Hand Pump) 'ਤੇ ਕੱਪੜੇ ਧੋਂਦੇ ਚੁੱਲ੍ਹੇ 'ਤੇ ਗੋਲ-ਗੋਲ ਰੋਟੀਆਂ ਬਣਾਉਂਦੇ ਨਜ਼ਰ ਆਏ ਸਨ। ਹਾਲ ਹੀ ਵਿੱਚ ਉਨ੍ਹਾਂ ਨੇ ਹਾਈਵੇਅ 'ਤੇ ਇੱਕ ਵੱਛੇ ਨੂੰ ਪਿਆਰ ਨਾਲ ਚਾਰਾ ਖੁਆਉਂਦਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਨਿਕੋਲਸ ਦਾ ਦਿਹਾਂਤ

ਗਜਰਾਜ ਰਾਓ ਨੇ ਦੱਸਿਆ 'ਸ਼ੇਪ-ਸ਼ਿਫਟਰ'

ਸੁਨੀਲ ਗਰੋਵਰ ਦੀ ਮਿਮਿਕਰੀ ਅਤੇ ਅਦਾਕਾਰੀ ਦੇ ਕਾਇਲ ਸਿਰਫ਼ ਆਮ ਲੋਕ ਹੀ ਨਹੀਂ, ਸਗੋਂ ਬਾਲੀਵੁੱਡ ਸਿਤਾਰੇ ਵੀ ਹਨ। ਹਾਲ ਹੀ ਵਿੱਚ ਦਿੱਗਜ ਅਦਾਕਾਰ ਗਜਰਾਜ ਰਾਓ ਨੇ ਸੁਨੀਲ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਅਜੋਕੇ ਸਮੇਂ ਦਾ ਸਭ ਤੋਂ ਵੱਡਾ 'ਸ਼ੇਪ-ਸ਼ਿਫਟਰ' (ਰੂਪ ਬਦਲਣ ਵਾਲਾ) ਦੱਸਿਆ। ਉਨ੍ਹਾਂ ਕਿਹਾ ਕਿ ਸੁਨੀਲ ਜਿਸ ਦਾ ਵੀ ਕਿਰਦਾਰ ਨਿਭਾਉਂਦੇ ਹਨ, ਉਸ ਦੀ ਰੂਹ ਵਿੱਚ ਉਤਰ ਜਾਂਦੇ ਹਨ— ਚਾਹੇ ਉਹ ਕਪਿਲ ਦੇਵ ਹੋਵੇ, ਸਲਮਾਨ ਖਾਨ, ਆਮਿਰ ਖਾਨ ਜਾਂ ਫਿਰ ਰਾਜਾਮੌਲੀ।

ਇਹ ਵੀ ਪੜ੍ਹੋ: ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ ਕੀਤਾ ਪਿਤਾ ਦਾ ਧੰਨਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News