ਸਰਬਜੀਤ ਕੌਰ ਦੀ ਵਾਇਰਲ ਹੋਈ ਵੀਡੀਓ ਨੇ ਖੜ੍ਹਾ ਕੀਤਾ ਵਿਵਾਦ !
Saturday, Mar 21, 2026 - 09:00 AM (IST)
ਗੁਰਦਾਸਪੁਰ/ਕਰਾਚੀ (ਵਿਨੋਦ)– ਪਾਕਿਸਤਾਨ ਜਾ ਕੇ ਇਸਲਾਮ ਧਰਮ ਅਪਣਾਉਣ ਅਤੇ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾਉਣ ਵਾਲੀ ਪੰਜਾਬੀ ਔਰਤ ਸਰਬਜੀਤ ਕੌਰ ਨੇ ਇਕ ਵਾਇਰਲ ਵੀਡੀਓ ਰਾਹੀਂ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਗੈਰ-ਪ੍ਰਮਾਣਿਤ ਵੀਡੀਓ ਕਲਿੱਪ ਵਿਚ ਉਹ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਨਾਲ ਦਿਖਾਈ ਦੇ ਰਹੀ ਹੈ ਅਤੇ ਉਸ ’ਤੇ ਸਿੱਖ ਭਾਈਚਾਰੇ ਬਾਰੇ ਬੇਹੱਦ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲੱਗੇ ਹਨ।
ਕੀ ਹੈ ਪੂਰਾ ਮਾਮਲਾ ?
ਸਰਬਜੀਤ ਕੌਰ ਨਵੰਬਰ 2025 ਵਿਚ ਇਕ ਸਿੱਖ ਸ਼ਰਧਾਲੂ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸੀ ਪਰ ਉਹ ਬਾਕੀ ਸ਼ਰਧਾਲੂਆਂ ਨਾਲ ਭਾਰਤ ਵਾਪਸ ਨਹੀਂ ਆਈ। ਬਾਅਦ ਵਿਚ ਇਕ ਵੀਡੀਓ ਸਾਹਮਣੇ ਆਈ, ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਇਸਲਾਮ ਕਬੂਲ ਕਰ ਕੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ ਹੈ। ਹੁਣ ਇਕ ਤਾਜ਼ਾ ਸੋਸ਼ਲ ਮੀਡੀਆ ਲਾਈਵ ਸਟ੍ਰੀਮ ਦੌਰਾਨ ਸਰਬਜੀਤ ਭਾਰਤ ਦੇ ਸਿੱਖਾਂ ਬਾਰੇ ਭੜਕਾਊ ਸ਼ਬਦਾਵਲੀ ਵਰਤਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਉਹ ਨਨਕਾਣਾ ਸਾਹਿਬ ਦੀ ਯਾਤਰਾ ’ਤੇ ਸਵਾਲ ਉਠਾਉਂਦੀ ਅਤੇ ਧਮਕੀ ਭਰੇ ਲਹਿਜੇ ਵਿਚ ਗੱਲ ਕਰਦੀ ਸੁਣੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn
ਕਾਨੂੰਨੀ ਲੜਾਈ ਅਤੇ ਦਾਅਵੇ
ਸਰਬਜੀਤ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਨਾਸਿਰ ਹੁਸੈਨ ਨੇ ਸਰਬਜੀਤ ਨੂੰ ਬਲੈਕਮੇਲ ਕਰ ਕੇ ਪਾਕਿਸਤਾਨ ਬੁਲਾਇਆ ਅਤੇ ਉਸ ਨਾਲ ਜ਼ਬਰਦਸਤੀ ਵਿਆਹ ਕੀਤਾ। ਕਰਨੈਲ ਸਿੰਘ ਨੇ ਨਾਸਿਰ ਵਿਰੁੱਧ ਜਬਰ-ਜ਼ਨਾਹ ਦਾ ਕੇਸ ਦਰਜ ਕਰਨ ਅਤੇ ਸਰਬਜੀਤ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- 39,000,000,000,000 ਡਾਲਰ ਦਾ ਕਰਜਾਈ ਹੋਇਆ ਅਮਰੀਕਾ ! ਇਰਾਨ ਜੰਗ ਨੇ ਵਧਾ'ਤੀ ਟਰੰਪ ਦੀ ਟੈਨਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
