18000 ਰੁਪਏ ਦਾ ਕਮਰਾ ਤੇ ਬੈੱਡ ''ਤੇ ਖਟਮਲ! 5-Star ਹੋਟਲ ਦੀ ਵਾਇਰਲ ਵੀਡੀਓ ਦੇਖ ਰਹਿ ਜਾਓਗੇ ਹੈਰਾਨ

Thursday, Mar 26, 2026 - 01:07 AM (IST)

18000 ਰੁਪਏ ਦਾ ਕਮਰਾ ਤੇ ਬੈੱਡ ''ਤੇ ਖਟਮਲ! 5-Star ਹੋਟਲ ਦੀ ਵਾਇਰਲ ਵੀਡੀਓ ਦੇਖ ਰਹਿ ਜਾਓਗੇ ਹੈਰਾਨ

ਵੈੱਡ ਡੈਸਕ : ਅਕਸਰ ਹੀ ਅਸੀਂ ਦੇਖਦੇ ਹਾਂ ਕਿ ਲੋਕ ਘੁੰਮਣ ਫਿਰਨ ਜਾਂ ਕਿਸੇ ਕੰਮ ਲਈ ਹੋਰਾਂ ਸ਼ਹਿਰਾਂ ਵਿਚ ਜਾਂਦੇ ਹਨ ਤਾਂ ਉਹ ਹੋਟਲ ਦਾ ਕਮਰਾ ਬੁੱਕ ਕਰ ਲੈਂਦੇ ਹਨ। ਪਰ ਉਨ੍ਹਾਂ ਨੂੰ ਕਮਰਿਆਂ ਦੀ ਹਾਲਤ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਕਿਹਾ ਜਾਵੇ ਕਿ ਇਕ ਪੰਜ ਤਾਰਾ ਹੋਟਲ ਦਾ ਕਮਰਾ, ਜਿਸ ਦੀ ਕੀਮਤ 15 ਤੋਂ 18 ਹਜ਼ਾਰ ਰੁਪਏ ਹੋਵੇ ਤੇ ਉਸ ਦੇ ਬੈੱਡ ਉੱਤੇ ਖਟਮਲ ਹੋਣ ਤਾਂ ਤੁਸੀਂ ਕੀ ਕਹੋਗੇ।

ਅਜਿਹਾ ਹੀ ਮਾਮਲਾ ਇਕ ਐਕਸ (ਪਹਿਲਾਂ ਟਵਿੱਟਰ) ਯੂਜ਼ਰ ਅਰਵਿੰਦ ਸ਼ਰਮਾ (@sarviind) ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿਚ ਦੇਖਣ ਨੂੰ ਮਿਲਿਆ ਹੈ। ਸ਼ਰਮਾ ਨੇ ਦੇਹਰਾਦੂਨ ਦੇ ਮਸ਼ਹੂਰ 5-ਸਿਤਾਰਾ ਹੋਟਲ 'ਤਾਜ' ਦੀ ਸਰਵਿਸ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵੀਡੀਓ 'ਚ ਹੋਟਲ ਦੇ ਕਮਰੇ ਦੇ ਬੈੱਡ ਅਤੇ ਸਿਰਹਾਣਿਆਂ 'ਤੇ ਜ਼ਿੰਦਾ ਖਟਮਲ (Bed bugs) ਚੱਲਦੇ ਦਿਖਾਈ ਦੇ ਰਹੇ ਹਨ।

ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਰਾਤ ਦਾ 15,000 ਤੋਂ 18,000 ਰੁਪਏ ਕਿਰਾਇਆ ਦੇਣ ਦੇ ਬਾਵਜੂਦ ਗਾਹਕਾਂ ਨੂੰ ਅਜਿਹੀਆਂ ਮਾੜੀਆਂ ਸਹੂਲਤਾਂ ਮਿਲ ਰਹੀਆਂ ਹਨ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੈੱਡ ਦੇ ਉੱਪਰ ਕਈ ਖਟਮਲ ਘੁੰਮ ਰਹੇ ਹਨ ਅਤੇ ਕੁਝ ਸਿਰਹਾਣਿਆਂ ਦੇ ਅੰਦਰੋਂ ਬਾਹਰ ਆ ਰਹੇ ਹਨ। 

ਅਰਵਿੰਦ ਸ਼ਰਮਾ ਨੇ ਆਪਣੀ ਪੋਸਟ ਰਾਹੀਂ ਤਾਜ ਹੋਟਲ ਦੇ ਪ੍ਰਬੰਧਕਾਂ ਨੂੰ ਸਵਾਲ ਕਰਦਿਆਂ ਲਿਖਿਆ, "18 ਹਜ਼ਾਰ ਖਰਚ ਕਰਕੇ ਕੀ ਮਿਲਦਾ ਹੈ?" ਅਤੇ ਇੱਕ 5-ਸਿਤਾਰਾ ਹੋਟਲ ਦੇ ਅਜਿਹੇ ਹਾਲਾਤਾਂ 'ਤੇ ਹੈਰਾਨੀ ਜਤਾਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਲਗਜ਼ਰੀ ਹੋਟਲਾਂ ਵਿੱਚ ਸਫਾਈ ਦੇ ਮਿਆਰਾਂ 'ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News