ਕੀ ਸਰਕਾਰ ਕੋਲ ਦੇਸ਼ ਨੂੰ ਨਿਰਾਸ਼ਾ ਤੋਂ ਬਾਹਰ ਕੱਢਣ ਦੀ ਕੋਈ ਯੋਜਨਾ ਹੈ : ਚਿਦਾਂਬਰਮ

09/11/2019 4:57:38 PM

ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਗ੍ਰਿਫਤਾਰ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਅਰਥ ਵਿਵਸਥਾ ਦੀ ਸਥੀਤ ਨੂੰ ਲੈ ਕੇ ਬੁੱਧਵਾਰ ਨੂੰ ਚਿੰਤਾ ਜ਼ਾਹਰ ਕੀਤੀ ਅਤੇ ਸਵਾਲ ਕੀਤਾ ਕਿ ਕੀ ਦੇਸ਼ ਨੂੰ ਨਿਰਾਸ਼ਾ ਦੇ ਇਸ ਦੌਰ ਤੋਂ ਬਾਹਰ ਕੱਢਣ ਦੀ ਕੋਈ ਯੋਜਨਾ ਸਰਕਾਰ ਕੋਲ ਹੈ। ਤਿਹਾੜ ਜੇਲ 'ਚ ਬੰਦ ਚਿਦਾਂਬਰਮ ਵਲੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਇਹ ਟਿੱਪਣੀ ਪੋਸਟ ਕੀਤੀ। ਉਨ੍ਹਾਂ ਨੇ ਕਿਹਾ,''ਸਹਿਯੋਗ ਲਈ ਤੁਹਾਡੇ ਸਾਰੇ ਲੋਕਾਂ ਦਾ ਧੰਨਵਾਦ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਨਿਆਂ ਅਤੇ ਅਨਿਆਂ ਦਰਮਿਆਨ ਅੰਤਰ ਕਰਨ ਦੀ ਗਰੀਬ ਲੋਕਾਂ ਦੀ ਸਮਰੱਥਾ ਤੋਂ ਹੈਰਾਨ ਹੋ ਗਿਆ ਹਾਂ। ਮੈਨੂੰ ਪਿਛਲੇ ਕੁਝ ਦਿਨਾਂ 'ਚ ਉਨ੍ਹਾਂ ਨਾਲ ਮਿਲਣ ਅਤੇ ਗੱਲ ਕਰਨ ਦਾ ਮੌਕਾ ਮਿਲਿਆ।''PunjabKesariਚਿਦਾਂਬਰਮ ਨੇ ਕਿਹਾ,''ਮੈਨੂੰ ਅਰਥ ਵਿਵਸਥਾ ਦੀ ਬਹੁਤ ਚਿੰਤਾ ਹੈ। ਗਰੀਬ ਲੋਕ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਘੱਟ ਆਮਦਨ, ਘੱਟ ਨੌਕਰੀਆਂ, ਘੱਟ ਵਪਾਰ ਅਤੇ ਘੱਟ ਨਿਵੇਸ਼ ਨਾਲ ਗਰੀਬ ਤੇ ਮੱਧਮ ਵਰਗ ਪ੍ਰਭਾਵਿਤ ਹੁੰਦਾ ਹੈ।'' ਉਨ੍ਹਾਂ ਨੇ ਸਵਾਲ ਕੀਤਾ,''ਇਸ ਮੁਸ਼ਕਲ ਅਤੇ ਨਿਰਾਸ਼ਾ ਤੋਂ ਦੇਸ਼ ਨੂੰ ਬਾਹਰ ਕੱਢਣ ਦੀ ਯੋਜਨਾ ਕਿੱਥੇ ਹੈ?'' ਦੱਸਣਯੋਗ ਹੈ ਕਿ ਚਿਦਾਂਬਰਮ ਨੂੰ ਸੀ.ਬੀ.ਆਈ. ਨੇ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਫਿਲਹਾਲ ਉਹ ਨਿਆਇਕ ਹਿਰਾਸਤ 'ਚ ਹਨ ਅਤੇ ਤਿਹਾੜ ਜੇਲ 'ਚ ਬੰਦ ਹਨ।PunjabKesari


DIsha

Content Editor

Related News