ਮਣੀਪੁਰ ’ਚ 5 ਦਿਨ ਹੋਰ ਬੰਦ ਰਹੇਗਾ ਇੰਟਰਨੈੱਟ
Monday, Sep 16, 2024 - 05:07 AM (IST)

ਇੰਫਾਲ - ਮਣੀਪੁਰ ਸਰਕਾਰ ਨੇ ਐਤਵਾਰ ਨੂੰ ਸੂਬੇ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਰੋਕ ਨੂੰ 5 ਦਿਨ ਹੋਰ ਵਧਾ ਕੇ 20 ਸਤੰਬਰ ਤੱਕ ਕਰ ਦਿੱਤਾ। ਸੂਬੇ ’ਚ ਇੰਟਰਨੈੱਟ ’ਤੇ ਰੋਕ 10 ਸਤੰਬਰ ਤੋਂ ਲਾਗੂ ਹੈ। ਹਾਲਾਂਕਿ ਬ੍ਰਾਡਬੈਂਡ ਸੇਵਾਵਾਂ ਉਨ੍ਹਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਜਿਨ੍ਹਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਉਹ ਵਾਈਫਾਈ ਦੀ ਵਰਤੋਂ ਨਹੀਂ ਕਰਨਗੇ।
ਅੱਜ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਘਾਟੀ ਦੇ 5 ਜ਼ਿਲਿਆਂ ’ਚ ਕਰਫਿਊ ’ਚ ਢਿੱਲ ਦਿੱਤੀ ਗਈ। 11 ਪਹਾੜੀ ਜ਼ਿਲਿਆਂ ’ਚ ਕਰਫਿਊ ਨਹੀਂ ਹੈ। ਕਥਿਤ ਕੁਕੀ ਅੱਤਵਾਦੀਆਂ ਨੇ ਡ੍ਰੋਨ, ਮਿਜ਼ਾਈਲਾਂ ਅਤੇ ਹੋਰ ਅਤਿਆਧੁਨਿਕ ਹਥਿਆਰਾਂ ਦੀ ਵਰਤੋਂ ਕਰ ਕੇ ਨਵੇਂ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨੂੰ ਰੋਕਣ ’ਚ ਸਰਕਾਰ ਦੀ ਅਸਫਲਤਾ ਦੇ ਵਿਰੋਧ ’ਚ ਵਿਦਿਆਰਥੀਆਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ।