ਲਾਲ ਕਿਲਾ ਧਮਾਕੇ ਦੇ 2 ਦੋਸ਼ੀਆਂ ਦੀ ਹਿਰਾਸਤ 5 ਦਿਨ ਵਧੀ

Wednesday, Mar 11, 2026 - 09:20 PM (IST)

ਲਾਲ ਕਿਲਾ ਧਮਾਕੇ ਦੇ 2 ਦੋਸ਼ੀਆਂ ਦੀ ਹਿਰਾਸਤ 5 ਦਿਨ ਵਧੀ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲਾ ਦੇ ਨੇੜੇ ਧਮਾਕੇ ਦੀ ਸਾਜ਼ਿਸ਼ ’ਚ ਕਥਿਤ ਤੌਰ ’ਤੇ ਸ਼ਾਮਲ 2 ਦੋਸ਼ੀਆਂ ਦੀ ਹਿਰਾਸਤ ’ਚ ਪੁੱਛਗਿੱਛ ਦੀ ਮਿਆਦ ਬੁੱਧਵਾਰ ਨੂੰ 5 ਦਿਨਾਂ ਲਈ ਵਧਾ ਦਿੱਤੀ। ਵਿਸ਼ੇਸ਼ ਜੱਜ ਪੀਤਾਂਬਰ ਦੱਤ ਨੇ ਬੰਦ ਕਮਰੇ ’ਚ ਸੁਣਵਾਈ ਤੋਂ ਬਾਅਦ ਜ਼ਮੀਰ ਅਹਿਮਦ ਅਹਨਗਰ ਅਤੇ ਤੁਫ਼ੈਲ ਅਹਿਮਦ ਭਟ ਦੀ ਐੱਨ. ਆਈ. ਏ. ਹਿਰਾਸਤ ਵਧਾ ਦਿੱਤੀ।

ਜੰਮੂ-ਕਸ਼ਮੀਰ ਦੇ ਗਾਂਦਰਬਲ ਦੇ ਅਹਨਗਰ ਅਤੇ ਸ਼੍ਰੀਨਗਰ ਦੇ ਭਟ ਨੂੰ ਦਿੱਲੀ ਬੰਬ ਧਮਾਕੇ ਨਾਲ ਸਬੰਧਤ ਸਾਜ਼ਿਸ਼ ’ਚ ਸ਼ਮੂਲੀਅਤ ਦੇ ਦੋਸ਼ ਹੇਠ ਫਰਵਰੀ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਗਲਵਾਰ ਨੂੰ ਐੱਨ. ਆਈ. ਏ. ਨੇ ਉਨ੍ਹਾਂ ਦੇ ਖੂਨ ਦੇ ਨਮੂਨੇ ਅਤੇ ਹੋਰ ਸਬੂਤ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਪੇਸ਼ ਕੀਤੇ। ਅੱਤਵਾਦ ਵਿਰੋਧੀ ਏਜੰਸੀ ਨੇ ਇਸ ਮਾਮਲੇ ’ਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


author

Rakesh

Content Editor

Related News