ਛੋਟਾ ਹਾਥੀ ਅਤੇ ਕਾਰ ਦੀ ਟੱਕਰ ’ਚ ਔਰਤਾਂ ਸਣੇ 5 ਜ਼ਖ਼ਮੀ

Thursday, Mar 05, 2026 - 03:08 PM (IST)

ਛੋਟਾ ਹਾਥੀ ਅਤੇ ਕਾਰ ਦੀ ਟੱਕਰ ’ਚ ਔਰਤਾਂ ਸਣੇ 5 ਜ਼ਖ਼ਮੀ

ਬਟਾਲਾ (ਸਾਹਿਲ)- ਛੋਟਾ ਹਾਥੀ ਅਤੇ ਕਾਰ ਦੀ ਹੋਈ ਆਪਸੀ ਟੱਕਰ ਵਿਚ 5 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰੱਖਿਆ ਫੋਰਸ ਦੇ ਕਾਂਸਟੇਬਲ ਸੰਨੀ ਅਤੇ ਕਰਨਵੀਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਕ ਛੋਟਾ ਹਾਥੀ ਟੈਂਪੂ ਨੰ.ਪੀ.ਬੀ.06ਬੀ.ਈ.1654 ਜਿਸ ਨੂੰ ਡਰਾਈਵਰ ਅਜੈ ਕੁਮਾਰ ਪੁੱਤਰ ਧਰਮਪਾਲ ਵਾਸੀ ਅਲੀਵਾਲ ਰੋਡ ਬਟਾਲਾ ਚਲਾ ਰਿਹਾ ਸੀ, ਵਿਚ ਸਰੋਜ ਬਾਲਾ ਪੁੱਤਰੀ ਧਰਮਪਾਲ, ਸੁਖਵਿੰਦਰ ਕੌਰ ਪਤਨੀ ਗੁਰਦੀਪ ਸਿੰਘ, ਕਸ਼ਮੀਰ ਕੌਰ ਪਤਨੀ ਬਲਵੰਤ ਸਿੰਘ, ਕਾਂਤਾ ਰਾਣੀ ਪੁੱਤਰੀ ਰਾਮ ਮੂਰਤੀ ਵਾਸੀਆਨ ਬਟਾਲਾ ਸਵਾਰ ਹੋ ਕੇ ਆ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ: ਨਿਹੰਗ ਬਾਣੇ 'ਚ ਆਏ ਬੰਦੇ ਲੁੱਟ ਕੇ ਲੈ ਗਏ 3,00,00, 000 ਦਾ ਕੈਸ਼

 ਇਸ ਦੌਰਾਨ ਇਕ ਕਾਰ ਨੰ.ਪੀ.ਬੀ.02ਬੀ.ਯੂ.6646 ਜਿਸ ਨੂੰ ਡਰਾਈਵਰ ਇੰਦਰਜੀਤ ਸਿੰਘ ਪੁੱਤਰ ਗੁਰਪਿੰਦਰ ਸਿੰਘ ਵਾਸੀ ਲੋਹਾਰਕਾ ਰੋਡ ਅੰਮਿ੍ਰਤਸਰ ਚਲਾ ਰਿਹਾ ਸੀ। ਜਦੋਂ ਇਹ ਦੋਵੇਂ ਵਾਹਨ ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਕਸਬਾ ਕੋਟਲੀ ਸੂਰਤ ਮੱਲ੍ਹੀ ਨੇੜੇ ਪਹੁੰਚੇ ਤਾਂ ਆਪਸ ਵਿਚ ਅਚਾਨਕ ਟਕਰਾਅ ਗਏ, ਜਿਸਦੇ ਸਿੱਟੇ ਵਜੋਂ ਉਕਤ ਟੈਂਪੂ ਸਵਾਰਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਸੜਕ ਸੁਰੱਖਿਆ ਫੋਰਸ ਦੇ ਉਕਤ ਮੁਲਾਜ਼ਮਾਂ ਨੇ ਅੱਗੇ ਦੱਸਿਆ ਕਿ ਉਕਤ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਕੈਨੇਡਾ 'ਚ ਦੋ ਭਰਾਵਾਂ ਦੀ ਮੌਤ, ਪਰਿਵਾਰ 'ਚ ਪਸਰਿਆ ਸੋਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News