ਮੋਦੀ ਨੇ 50 ਹਜ਼ਾਰਾਂ ਲੋਕਾਂ ਨਾਲ ਕੀਤਾ ਯੋਗਾ, ਕਿਹਾ- ਯੋਗਾ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ

06/22/2018 10:40:08 AM

ਦੇਹਰਾਦੂਨ— ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਦੇ ਰੂਪ ਵਿਚ ਐਲਾਨ ਕੀਤਾ ਹੈ। ਅੱਜ ਦੁਨੀਆ ਭਰ ਵਿਚ ਚੌਥਾ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਉੱਤਰਾਖੰਡ ਦੇ ਦੇਹਰਾਦੂਨ ਵਿਚ ਯੋਗਾ ਕੀਤਾ। ਪੀ. ਐੱਮ. ਮੋਦੀ ਨਾਲ ਕਰੀਬ 50,000 ਲੋਕ ਮੌਜੂਦ ਹਨ। ਦੁਨੀਆ ਦੇ ਕੋਨੇ-ਕੋਨੇ ਤੱਕ ਅੱਜ ਯੋਗਾ ਹੀ ਯੋਗਾ ਹੈ।

PunjabKesari

ਦੁਨੀਆ ਦਾ ਹਰ ਨਾਗਰਿਕ ਯੋਗਾ ਨੂੰ ਆਪਣਾ ਮੰਨਣ ਲੱਗਾ ਹੈ। ਦੁਨੀਆ 'ਚ ਹਰ ਥਾਂ ਸੂਰਜ ਦਾ ਸਵਾਗਤ ਯੋਗਾ ਨਾਲ ਹੋ ਰਿਹਾ ਹੈ। ਯੋਗਾ ਨਾਲ ਪਰਿਵਾਰ, ਸਮਾਜ, ਰਾਸ਼ਟਰ ਵਿਚ ਸ਼ਾਂਤੀ ਦਾ ਮਾਹੌਲ ਬਣਦਾ ਹੈ। ਦੇਹਰਾਦੂਨ ਤੋਂ ਲੈ ਕੇ ਸ਼ਿਕਾਗੋ ਤੱਕ, ਜਕਾਰਤਾ ਤੋਂ ਲੈ ਕੇ ਜੋਹਾਨਸਬਰਗ ਤੱਕ ਯੋਗਾ ਹੀ ਯੋਗਾ ਹੈ।

PunjabKesari
ਯੋਗਾ ਦਾ ਦੁਨੀਆ ਦੇ ਸਭ ਤੋਂ ਵਧ ਦੇਸ਼ਾਂ ਨੇ ਸਮਰਥਨ ਕੀਤਾ। ਯੋਗਾ ਹੀ ਇਕ ਅਜਿਹਾ ਪ੍ਰਸਤਾਵ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਵਿਚ ਘੱਟ ਸਮੇਂ ਵਿਚ ਮਨਜ਼ੂਰੀ ਮਿਲੀ। ਯੋਗਾ ਅੱਜ ਦੁਨੀਆ ਭਰ ਵਿਚ ਜਨ ਅੰਦੋਲਨ ਬਣ ਚੁੱਕਾ ਹੈ। ਯੋਗਾ ਦਾ ਇਕ ਵੱਡਾ ਲਾਭ ਇਹ ਹੈ ਕਿ ਯੋਗਾ ਕਿਸੇ ਵੀ ਪ੍ਰਕਾਰ ਦੇ ਮੈਡੀਕਲ ਖਰਚ ਨੂੰ ਵੀ ਘੱਟ ਕਰਦਾ ਹੈ। ਸਾਡੇ ਸਾਰਿਆਂ ਲਈ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਦੇਹਰਾਦੂਨ ਦੇ ਭਾਰਤੀ ਵਣ ਖੋਜ ਸੰਸਥਾ ਕੰਪਲੈਕਸ 'ਚ ਆਯੋਜਿਤ ਪ੍ਰੋਗਰਾਮ ਵਿਚ ਮੋਦੀ ਨੇ ਦੁਨੀਆ ਭਰ ਦੇ ਯੋਗਾ ਪ੍ਰੇਮੀਆਂ ਨੂੰ ਯੋਗਾ ਦਿਵਸ ਦੀ ਵਧਾਈ ਦਿੱਤੀ।

PunjabKesari

ਮੋਦੀ ਨੇ ਕਿਹਾ ਕਿ ਇਹ ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਪੂਰੀ ਦੁਨੀਆ ਵਿਚ ਯੋਗਾ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਯੋਗਾ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸਭ ਤੋਂ ਵੱਡੀ ਸ਼ਕਤੀ ਦੇ ਰੂਪ 'ਚ ਉੱਭਰਿਆ ਹੈ। ਯੋਗ ਸਭ ਤੋਂ ਵੱਡਾ ਜਨ ਅੰਦੋਲਨ ਬਣ ਗਿਆ ਹੈ। ਇਸ ਨੇ ਦੁਨੀਆ ਨੂੰ ਰੋਗ ਤੋਂ ਨਿਰੋਗ ਦਾ ਰਾਹ ਦਿਖਾਇਆ ਹੈ ਅਤੇ ਇਸ ਲਈ ਜੇ ਸਿਹਤਮੰਦ ਰਹਿਣ ਹੈ ਤਾਂ ਯੋਗਾ ਨੂੰ ਦਿਓ ਪਹਿਲ।


Related News