ਮੁੰਬਈ ਦੀ ਯੋਗਾ ਟੀਚਰ ਨਾਲ 3.36 ਲੱਖ ਦੀ ਠੱਗੀ

05/09/2024 6:55:33 PM

ਮੁੰਬਈ, (ਭਾਸ਼ਾ)- ਇਥੇ ਇਕ ਮਹਿਲਾ ਯੋਗਾ ਟੀਚਰ ਤੋਂ ਇਕ ਵਿਅਕਤੀ ਨੇ ਕਥਿਤ ਤੌਰ ’ਤੇ 3.36 ਲੱਖ ਰੁਪਏ ਠੱਗ ਲਏ। ਔਰਤ ‘ਡੇਟਿੰਗ ਐਪ’ ਰਾਹੀਂ ਅਮਿਤ ਕੁਮਾਰ ਨਾਂ ਦੇ ਵਿਅਕਤੀ ਦੇ ਸੰਪਰਕ ’ਚ ਆਈ ਸੀ। ਅਮਿਤ ਨੇ ਔਰਤ ਨੂੰ ਦੱਸਿਆ ਕਿ ਉਹ ਪੇਸ਼ੇ ਤੋਂ ਡਾਕਟਰ ਹੈ ਅਤੇ ਇੰਗਲੈਂਡ ਦੇ ਮੈਨਚੈਸਟਰ ’ਚ ਰਹਿੰਦਾ ਹੈ। ਅਮਿਤ ਨੇ ਔਰਤ ਨੂੰ ਦੱਸਿਆ ਕਿ ਉਸ ਨੇ ਇਕ ਤੋਹਫ਼ਾ ਭੇਜਿਆ ਹੈ।

ਕੁਝ ਦਿਨਾਂ ਬਾਅਦ ਇਕ ਔਰਤ ਨੇ ਪੀੜਤਾ ਨੂੰ ਫ਼ੋਨ ਕਰ ਕੇ ਕਿਹਾ ਕਿ ਉਹ ਦਿੱਲੀ ’ਚ ਇਕ ਕੋਰੀਅਰ ਕੰਪਨੀ ’ਚ ਕੰਮ ਕਰਦੀ ਹੈ ਅਤੇ ਮੈਨਚੈਸਟਰ ਤੋਂ ਉਸ ਲਈ ਤੋਹਫ਼ਾ ਆਇਆ ਹੈ। ਔਰਤ ਨੇ ਤੋਹਫ਼ਾ ਲੈਣ ਨਾਲ ਸਬੰਧ ਕੁਝ ਰਸਮਾਂ ਪੂਰੀਆਂ ਕਰਨ ਲਈ ਪੀੜਤਾ ਤੋਂ ਪੈਸਿਆਂ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪੀੜਤਾ ਨੇ ਵੱਖ-ਵੱਖ ਖਾਤਿਆਂ ’ਚ 3.36 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਬਾਅਦ ’ਚ ਔਰਤ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ।


Rakesh

Content Editor

Related News