ਸੰਗੀਤ ਜਗਤ ਨੂੰ ਵੱਡਾ ਝਟਕਾ, ਸੁਰਾਂ ਦੀ ਮਲਿਕਾ ਨੇ ਫਾਨੀ ਦੁਨੀਆ ਨੂੰ ਕਿਹਾ ਅਲਵਿਦਾ
Thursday, May 02, 2024 - 11:20 AM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਤਾਮਿਲ ਗਾਇਕਾ ਉਮਾ ਰਾਮਾਨਨ ਦਾ ਬੀਤੇ ਦਿਨੀਂ ਦਿਹਾਂਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਉਮਾ ਨੇ 69 ਸਾਲ ਦੀ ਉਮਰ 'ਚ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਦਿਹਾਂਤ ਕਾਰਨ ਪ੍ਰਸ਼ੰਸਕ ਅਤੇ ਤਾਮਿਲ ਇੰਡਸਟਰੀ ਦੇ ਕਲਾਕਾਰ ਸਦਮੇ 'ਚ ਹਨ। ਹਾਲਾਂਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- ਪ੍ਰਸਿੱਧ ਕਾਮੇਡੀਅਨ ਲੜੇਗਾ PM ਮੋਦੀ ਖ਼ਿਲਾਫ਼ ਲੋਕ ਸਭ ਚੋਣਾਂ
ਦੱਸ ਦਈਏ ਕਿ ਉਮਾ ਆਪਣੇ ਪਿੱਛੇ ਆਪਣੇ ਪਤੀ ਏਵੀ ਰਾਮਾਨਨ ਅਤੇ ਪੁੱਤਰ ਵਿਗਨੇਸ਼ ਰਾਮਾਨਨ ਨੂੰ ਇਕੱਲਿਆਂ ਛੱਡ ਗਈ ਹੈ। ਮਰਹੂਮ ਗਾਇਕਾ ਦੇ ਪਤੀ ਵੀ ਗਾਇਕ ਹਨ। ਉਮਾ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਹੈ ਅਤੇ ਕਲਾਕਾਰ ਤੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਗਾਇਕਾ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਇਹ ਵੀ ਪੜ੍ਹੋ- ਬਾਦਸ਼ਾਹ ਵਲੋਂ ਨਵੇਂ ਸੰਸਦ ਭਵਨ ਦਾ ਦੌਰਾ ਕਰਨ 'ਤੇ ਰਿੱਚਾ ਚੱਢਾ ਨੇ ਦਿੱਤੀ ਨਸੀਹਤ, ਕਿਹਾ- ਚੋਣਾਂ 'ਚ ਨਾ ਖੜ੍ਹੇ ਹੋਵੋ...
ਦੱਸਣਯੋਗ ਹੈ ਕਿ ਉਮਾ ਨੇ 3 ਦਹਾਕਿਆਂ ਦੇ ਸਫ਼ਲ ਕਰੀਅਰ ਦਾ ਆਨੰਦ ਮਾਣਿਆ। ਉਨ੍ਹਾਂ ਦਾ ਸਫ਼ਰ 1977 'ਚ ਫ਼ਿਲਮ ਸ਼੍ਰੀ ਕ੍ਰਿਸ਼ਨਾ ਲੀਲਾ ਲਈ ਐਸ.ਵੀ. ਵੈਂਕਟਾਰਮਨ ਦੁਆਰਾ ਰਚਿਤ ਗੀਤ "ਮੋਹਨਨ ਕੰਨਨ ਮੁਰਲੀ" ਨਾਲ ਸ਼ੁਰੂ ਹੋਇਆ ਸੀ। ਪਜ਼ਨੀ ਵਿਜੇਲਕਸ਼ਮੀ ਦੇ ਅਧੀਨ ਸ਼ਾਸਤਰੀ ਸੰਗੀਤ ਦੀ ਸਿਖਲਾਈ ਲੈਣ ਤੋਂ ਬਾਅਦ, ਉਮਾ ਨੇ ਏ.ਵੀ. ਰਾਮਾਨਨ ਨਾਲ ਮੁਲਾਕਾਤ ਕੀਤੀ, ਉਸ ਸਮੇਂ, ਰਾਮਾਨਨ ਆਪਣੇ ਸਟੇਜ ਸ਼ੋਅ ਅਤੇ ਸੰਗੀਤ ਸਮਾਰੋਹਾਂ 'ਚ ਸ਼ਾਮਲ ਹੋਣ ਲਈ ਪ੍ਰਤਿਭਾਸ਼ਾਲੀ ਗਾਇਕਾ ਦੀ ਤਲਾਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਉਮਾ ਅਤੇ ਏਵੀ ਰਮਨਨ ਸਟੇਜ 'ਤੇ ਅਤੇ ਬਾਹਰ ਦੋਵੇਂ ਤਰ੍ਹਾਂ ਦੀ ਜੋੜੀ ਬਣ ਗਏ। ਆਖ਼ਰਕਾਰ ਉਨ੍ਹਾਂ ਦਾ ਵਿਆਹ ਹੋ ਗਿਆ। ਉਮਾ ਰਮਨਨ ਇੱਕ ਸਿਖਿਅਤ ਕਲਾਸੀਕਲ ਗਾਇਕਾ ਸੀ ਅਤੇ 35 ਸਾਲਾਂ 'ਚ 6,000 ਤੋਂ ਵੱਧ ਸੰਗੀਤ ਸਮਾਰੋਹਾਂ 'ਚ ਆਪਣੀ ਆਵਾਜ਼ ਨਾਲ ਲੋਕਾਂ ਨੂੰ ਮੋਹਿਤ ਕੀਤਾ ਸੀ। ਉਨ੍ਹਾਂ ਨੇ ਹਰੀਸ਼ ਰਾਘਵੇਂਦਰ ਅਤੇ ਪ੍ਰੇਮਜੀ ਅਮਰੇਨ ਨਾਲ ਮਨੀ ਸ਼ਰਮਾ ਦੁਆਰਾ ਰਚਿਤ ਇਹ ਗੀਤ ਗਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।