...ਤੇ Intercaste marriages ਕਰਵਾਉਣ ''ਤੇ ਮੌਤ ਦੀ ਸਜ਼ਾ ਦੇਣ ਵਾਲੇ ਲੋਕਾਂ ਨੂੰ ਜਵਾਨ ਬੱਚਿਆਂ ਦੇ ਪਿਆਰ ਅੱਗੇ ਆਖਰ ਝੁਕਣਾ ਪਿਆ
Monday, Dec 07, 2015 - 01:26 PM (IST)

ਚੰਡੀਗੜ੍ਹ : ਹੁਣ ਤੱਕ ਜਿਸ ਸਮਾਜ ''ਚ ਅੰਤਰਜਾਤੀ ਵਿਆਹ ਕਰਵਾਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਬਿਨ੍ਹਾਂ ਕੁਝ ਕਹੇ-ਸੁਣੇ ਖਾਪ ਪੰਚਾਇਤਾਂ ਵਲੋਂ ਮੌਤ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ, ਉਹੀ ਸਮਾਜ ਹੁਣ ਨੌਜਵਾਨਾਂ ਦੀ ਸੋਚ ਅੱਗੇ ਮਜਬੂਰ ਹੋ ਕੇ ਅਜਿਹੇ ਵਿਆਹਾਂ ਨੂੰ ਮਨਜ਼ੂਰੀ ਦੇਣ ਲੱਗਾ ਹੈ। ਪਿਛਲੇ ਕੁਝ ਮਹੀਨਿਆਂ ਤੋਂ 16 ਅੰਤਰਜਾਤੀ ਵਿਆਹ ਹੋ ਚੁੱਕੇ ਹਨ, ਜੋ ਇਸ ਗੱਲ ਦੀ ਉਦਾਹਰਣ ਹੈ ਕਿ ਨੌਜਵਾਨਾਂ ਨੇ ਪੁਰਾਣੇ ਲੋਕਾਂ ਦੀ ਸੋਚ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ।
ਪਹਿਲਾਂ ਕੋਈ ਅੰਤਰਜਾਤੀ ਵਿਆਹ ਕਰ ਲੈਂਦਾ ਸੀ ਤਾਂ ਖਾਪ ਪੰਚਾਇਤਾਂ ਵਿਆਹੁਤਾ ਜੋੜੇ ਨੂੰ ਭੈਣ-ਭਰਾ ਮੰਨਣ ਦਾ ਫੁਰਮਾਨ ਜਾਰੀ ਕਰ ਦਿੰਦੀਆਂ ਸਨ ਅਤੇ ਸਮਾਜ ਦੇ ਬਾਈਕਾਟ ਦੇ ਡਰੋਂ ਪਰਿਵਾਰ ਵਾਲੇ ਅਜਿਹਾ ਕਰਨ ਲਈ ਮਜਬੂਰ ਹੋ ਜਾਂਦੇ ਸਨ ਪਰ ਹੁਣ ਪੜ੍ਹੇ-ਲਿਖੇ ਨੌਜਵਾਨਾਂ ਦੀ ਬਗਾਵਤ ਨਾਲ ਬਦਲੇ ਸਮਾਜਿਕ ਮਾਹੌਲ ਅੱਗੇ ਖਾਪਾਂ ਨੂੰ ਝੁਕਣਾ ਹੀ ਪਿਆ।
ਨਾਰਨੌਂਦ-ਹਿਸਾਰ ਦੀ 650 ਸਾਲ ਪੁਰਾਣੀ ਸਤਰੋਲ ਖਾਪ ਨੂੰ 43 ਪਿੰਡਾਂ ''ਚ ਇਸ ਪਰੰਪਰਾ ਨੂੰ ਤੋੜਨਾ ਪਿਆ, ਉੱਥੇ ਹੀ ਜੀਂਦ ''ਚ ਵੀ ਖਾਪ ਪੰਚਾਇਤਾਂ ਨੂੰ ਅੰਤਰਜਾਤੀ ਵਿਆਹਾਂ ਨੂੰ ਸਵੀਕਾਰ ਕਰਨਾ ਪਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪਿਛਲੇ ਕੁਝ ਮਹੀਨਿਆਂ ''ਚ ਇਸ ਖਾਪ ''ਚ 12 ਅੰਤਰਜਾਤੀ ਵਿਆਹ ਹੋ ਚੁੱਕੇ ਹਨ।
ਹਰਿਆਣਾ ਦੀਆਂ ਕੁੱਲ 93 ਖਾਪਾਂ ''ਚੋਂ ਸਿਰਫ ਦੋ ਹੀ ਖੁਦ ਨੂੰ ਸਮੇਂ ਦੇ ਨਾਲ ਖੁਦ ਨੂੰ ਢਾਲਣ ਲਈ ਮਜਬੂਰ ਹੋਈਆਂ ਹਨ ਪਰ 650 ਸਾਲਾਂ ਦੇ ਇਤਿਹਾਸ ''ਚ ਇਹ ਪਹਿਲੀ ਵਾਰ ਹੈ ਕਿ ਜਦੋਂ ਆਪਣੇ ਤਾਲਿਬਾਨੀ ਫੈਸਲਿਆਂ ਲਈ ਬਦਨਾਨ ਖਾਪਾਂ ਨੂੰ ਨੌਜਵਾਨਾਂ ਲਈ ਖੁਦ ਨੂੰ ਬਦਲਣਾ ਪਿਆ ਹੈ।